ਰਾਜਸਥਾਨ ''ਚ 97 ਸਾਲ ਦੀ ਬੇਬੇ ਨੇ ਤੋੜ ਦਿੱਤਾ ਸਰਪੰਚੀ ਦਾ ਰਿਕਾਰਡ

01/18/2020 12:07:28 PM

ਸੀਕਰ— ਰਾਜਸਥਾਨ ਦੇ ਸੀਕਰ ਜ਼ਿਲੇ ਵਿਚ ਨੀਮਕਾਥਾਣਾ ਦੇ ਪੁਰਾਣ ਬਾਸ ਗ੍ਰਾਮ ਪੰਚਾਇਤ ਤੋਂ ਵਿੱਦਿਆ ਦੇਵੀ ਸਭ ਤੋਂ ਵਧੇਰੇ ਉਮਰ ਦੀ ਸਰਪੰਚ ਚੁਣੀ ਗਈ ਹੈ। 97 ਸਾਲ ਦੀ ਵਿੱਦਿਆ ਦੇਵੀ ਨੇ ਬੀਤੇ ਸ਼ੁੱਕਰਵਾਰ ਨੂੰ ਹੋਈਆਂ ਪੰਚਾਇਤੀ ਚੋਣ ਦੇ ਪਹਿਲੇ ਪੜਾਅ ਤਹਿਤ ਹੋਈਆਂ ਚੋਣਾਂ 'ਚ ਸਰਪੰਚ ਦੀ ਚੋਣ ਜਿੱਤੀ ਹੈ। ਵਿਦਿਆ ਦੇਵੀ ਨੇ ਸਰਪੰਚ ਅਹੁਦੇ ਦੀ ਚੋਣ ਜਿੱਤ ਕੇ ਅਨੋਖਾ ਰਿਕਾਰਡ ਬਣਾਇਆ ਹੈ ਅਤੇ ਸਰਪੰਚੀ ਦੇ ਰਿਕਾਰਡ ਨੂੰ ਤੋੜਿਆ ਹੈ। ਨਵੀਂ ਚੁਣੀ ਸਰਪੰਚ ਵਿਦਿਆ ਦੇਵੀ ਨੇ ਆਪਣੀ ਜਿੱਤ ਦਾ ਸਿਹਰਾ ਭਗਵਾਨ ਦੇ ਨਾਲ-ਨਾਲ ਪਿੰਡ ਵਾਸੀਆਂ ਨੂੰ ਦਿੱਤਾ ਹੈ। ਉਹ ਪ੍ਰਦੇਸ਼ ਦੀ ਪਹਿਲੀ ਅਜਿਹੀ ਔਰਤ ਹੈ, ਜੋ ਉਮਰ ਦੇ ਇਸ ਦੌਰ 'ਚ ਵਿਕਾਸ ਦਾ ਸੁਪਨਾ ਲੈ ਕੇ ਚੁਣਾਵੀ ਦੰਗਲ 'ਚ ਉਤਰੀ ਅਤੇ ਜਿੱਤ ਹਾਸਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਵਿਕਾਸ ਲਈ ਕੰਮ ਕਰੇਗੀ, ਨਾਲ ਹੀ ਪਿੰਡ ਅੰਦਰ ਸਾਫ-ਸਫਾਈ ਲਈ ਵਿਸ਼ੇਸ਼ ਕੰਮ ਕਰੇਗੀ।

ਵਿਦਿਆ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਮੇਜਰ ਸ਼ਿਵਰਾਮ ਸਿੰਘ 55 ਸਾਲ ਪਹਿਲਾਂ ਬਿਨਾਂ ਕਿਸੇ ਵਿਰੋਧ ਦੇ ਸਰਪੰਚ ਚੁਣੇ ਗਏ ਸਨ। ਵਿਦਿਆ ਦੇਵੀ ਦੇ ਸਹੁਰੇ ਸੂਬੇਦਾਰ ਸੇਡੂਰਾਮ ਵੀ ਸਰਪੰਚ ਰਹੇ। ਸਰਪੰਚ ਚੁਣੇ ਜਾਣ 'ਤੇ ਖੁਸ਼ੀ ਜਤਾਉਂਦੇ ਹੋਏ ਵਿਦਿਆ ਦੇਵੀ ਨੇ ਦੱਸਿਆ ਕਿ ਜਦੋਂ ਉਹ ਪਿੰਡ 'ਚ ਵਿਆਹ ਕੇ ਆਈ, ਉਦੋਂ ਤੋਂ ਉਸ ਨੇ ਰਾਜਨੀਤੀ ਦੇਖੀ ਹੈ। ਉਨ੍ਹਾਂ ਦੇ ਸਹੁਰੇ ਕਰੀਬ 20 ਸਾਲ ਸਰਪੰਚ ਰਹੇ। ਪਹਿਲੀ ਵਾਰ ਸਰਪੰਚ ਚੋਣ 'ਚ ਉਤਰੀ ਵਿਦਿਆ ਦੇਵੀ ਨੇ ਮੌਜੂਦਾ ਸਰਪੰਚ ਸੁਨੀਤਾ ਦੇਵੀ ਨੂੰ ਹਰਾਇਆ ਹੈ।


Tanu

Content Editor

Related News