ਰਾਜਸਥਾਨ ''ਚ 3 ਸੜਕ ਹਾਦਸੇ, 8 ਲੋਕਾਂ ਦੀ ਚੱਲੀ ਗਈ ਜਾਨ

06/22/2019 4:33:57 PM

ਜੈਪੁਰ— ਰਾਜਸਥਾਨ 'ਚ 3 ਵੱਖ-ਵੱਖ ਸੜਕ ਹਾਦਸਿਆਂ 'ਚ 8 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਇਕ ਜੋੜਾ ਅਤੇ ਉਸ ਦਾ ਬੇਟਾ ਸ਼ਾਮਲ ਹੈ। ਪ੍ਰਦੇਸ਼ ਦੇ ਹਨੂੰਮਾਨਗੜ੍ਹ ਜ਼ਿਲੇ ਦੇ ਭਾਦਰਾ 'ਚ ਸ਼ੁੱਕਰਵਾਰ ਰਾਤ ਇਕ ਭਿਆਨਕ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਆਦਮਪੁਰ ਲਿੰਕ ਰੋਡ 'ਤੇ ਕਾਰ ਸਾਹਮਣੇ ਤੋਂ ਆ ਰਹੀ ਇਕ ਬਾਈਕ ਨਾਲ ਟਕਰਾ ਗਈ। ਐੱਸ.ਐੱਚ.ਓ. ਜਾਮਨ ਸਿੰਘ ਨੇ ਦੱਸਿਆ ਕਿ ਬਾਈਕ 'ਤੇ ਸਵਾਰ ਜਗਤਪਾਲ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ। ਉੱਥੇ ਹੀ ਉਸ ਦੀ ਪਤਨੀ ਸਰਿਤਾ, ਬੇਟੇ ਰੋਹਨ ਅਤੇ ਪਰਿਵਾਰ ਦੀ ਇਕ ਬੱਚੀ ਸੀਮਾ ਨੇ ਇਲਾਜ ਦੌਰਾਨ ਹਸਪਤਾਲ 'ਚ ਦਮ ਤੋੜ ਦਿੱਤਾ। ਇਸ ਹਾਦਸੇ 'ਚ ਕਾਰ ਸਵੇਰ 2 ਨੌਜਵਾਨ ਵਿਕਾਸ ਅਤੇ ਜਾਨ ਮੁਹੰਮਦ ਵੀ ਜ਼ਖਮੀ ਹੋ ਗਏ। ਜਾਨ ਮੁਹੰਮਦ ਦੀ ਇਲਾਜ ਦੌਰਾਨ ਮੌਤ ਹੋ ਗਈ।

ਪੁਲਸ ਅਨੁਸਾਰ ਜਦੋਂ ਇਹ ਹਾਦਸਾ ਹੋਇਆ ਜਗਤਪਾਲ ਇਕ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆਪਣੇ ਘਰ ਮੁਹੰਮਦਪੁਰ ਢਾਣੀ ਜਾ ਰਿਹਾ ਸੀ। ਉੱਥੇ ਹੀ ਹਨੂੰਮਾਨਗੜ੍ਹ ਜ਼ਿਲੇ ਦੇ ਹੀ ਰਾਵਤਸਰ 'ਚ ਸ਼ਨੀਵਾਰ ਨੂੰ ਇਕ ਟਰਾਲੇ ਨੇ ਸਾਹਮਣੇ ਤੋਂ ਆ ਰਹੀ ਇਨੋਵਾ ਗੱਡੀ ਨੂੰ ਟੱਕਰ ਮਾਰ ਦਿੱਤੀ। ਧੰਨਾਸਰ ਕੋਲ ਹੋਏ ਇਸ ਹਾਦਸੇ 'ਚ ਰਤਨਾ (35) ਅਤੇ ਉਸ ਦੇ ਬੇਟੇ ਅਰੁਣ ਦੀ ਮੌਤ ਹੋ ਗਈ। ਇਹ ਪਰਿਵਾਰ ਜੈਪੁਰ ਤੋਂ ਅੰਮ੍ਰਿਤਸਰ ਜਾ ਰਿਹਾ ਸੀ। ਇਸ ਬਾਰੇ ਟਰੋਲਾ ਡਰਾਈਵਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਗੰਗਾਨਗਰ ਜ਼ਿਲੇ ਦੇ ਪਦਮਪੁਰ ਥਾਣਾ ਖੇਤਰ 'ਚ ਸ਼ਨੀਵਾਰ ਸਵੇਰੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਸੁਨੀਲ ਕੁਮਾਰ ਦੀ ਮੌਤ ਹੋ ਗਈ। ਪੁਲਸ ਅਨੁਸਾਰ ਸਾਈਕ 'ਤੇ ਜਾ ਰਹੇ ਸੁਨੀਲ ਕੁਮਾਰ ਨੂੰ 16 ਬੀ.ਬੀ. ਕੋਲ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਪੁਲਸ ਨੇ ਅਣਪਛਾਤੇ ਵਾਹਨ ਵਿਰੁੱਧ ਮਾਮਲਾ ਦਰਜ ਕੀਤਾ ਹੈ।

DIsha

This news is Content Editor DIsha