ਆਨਰ ਕਿਲਿੰਗ ਖਿਲਾਫ ਰਾਜਸਥਾਨ ਪੁਲਸ ਦਾ ਸੰਦੇਸ਼, ''ਜਬ ਪਿਆਰ ਕੀਆ ਤੋਂ ਡਰਨਾ ਕਯਾ''

08/09/2019 4:22:59 PM

ਜੈਪੁਰ—'ਮੁਗਲੇ ਆਜ਼ਮ ਦਾ ਜ਼ਮਾਨਾ ਗਿਆ... ਜਬ ਪਿਆਰ ਕੀਆ ਤੋਂ ਡਰਨਾ ਕਯਾ। ਇਹ ਕਿਸੇ ਫਿਲਮ ਦਾ ਡਾਇਲਾਗ ਨਹੀਂ ਸਗੋਂ ਰਾਜਸਥਾਨ ਪੁਲਸ ਦੀ ਸਲਾਹ ਹੈ ਜੋ ਉਹ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦੇ ਰਹੀ ਹੈ। ਦਰਅਸਲ ਇਹ 'ਆਨਰ ਕਿਲਿੰਗ' (ਸਨਮਾਨ ਦੇ ਨਾ ਤੇ ਹੱਤਿਆ) ਦੇ ਖਿਲਾਫ ਹਾਲ ਹੀ 'ਚ ਪਾਸ ਇਕ ਬਿੱਲ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਬਣਾਉਣ ਦੀ ਉਸ ਦੀ ਪਹਿਲ ਦਾ ਹਿੱਸਾ ਹੈ ਅਤੇ ਲੋਕਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ ਹੈ। 
ਰਾਜਸਥਾਨ ਵਿਧਾਨ ਸਭਾ ਨੇ ਆਨਰ ਕਿਲਿੰਗ ਦੇ ਖਿਲਾਫ ਇਕ ਬਿੱਲ 'ਰਾਜਸਥਾਨ ਸਨਮਾਨ ਅਤੇ ਪਰੰਪਰਾ ਦੇ ਨਾਂ 'ਤੇ ਵਿਵਾਹਿਕ ਸੰਬੰਧਾਂ ਦੀ ਸੁਤੰਤਰਤਾ 'ਚ ਦਰਖਅੰਦਾਜ਼ੀ ਦਾ ਪ੍ਰਤੀਰੋਧ ਬਿੱਲ ਸੰਸ਼ੋਧਿਤ 2019 ਪੰਜ ਅਗਸਤ ਨੂੰ ਪਾਸ ਕੀਤਾ। ਇਸ ਬਿੱਲ 'ਚ ਦੋਸ਼ੀ ਨੂੰ ਐਕਟ ਉਮਰ ਕੈਦ ਅਤੇ ਪੰਜ ਲੱਖ ਰੁਪਏ ਤੱਕ ਦੇ ਜ਼ੁਰਮਾਨੇ ਦਾ ਪ੍ਰਬੰਧ ਹੈ। ਇਸ ਤਰ੍ਹਾਂ ਦੀ ਪਹਿਲ ਕਰਨ ਵਾਲਾ ਰਾਜਸਥਾਨ ਆਪਣੇ ਤਰ੍ਹਾਂ ਦਾ ਪਹਿਲਾਂ ਸੂਬਾ ਹੈ।

 

ਪੁਲਸ ਨੇ ਇਸ ਦੇ ਬਾਰੇ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਅਨੂਠਾ ਤਾਰੀਕਾ ਕੱਢਿਆ ਹੈ। ਉਸ ਨੇ ਪ੍ਰਸਿੱਧ ਫਿਲਮ 'ਮੁਗਲੇ ਆਜ਼ਮ' ਦੀ ਹੀ ਇਕ ਫੋਟੋ ਲੈਂਦੇ ਹੋਏ ਟਵੀਟ ਕੀਤਾ ਜਿਸ 'ਚ ਲਿਖਿਆ ਗਿਆ ਹੈ ਕਿ ਸਾਵਧਾਨ, ਮੁਗਲੇ ਆਜ਼ਮ ਕਾ ਜ਼ਮਾਨਾ ਗਿਆ' ਇਸ 'ਚ ਅੱਗੇ ਲਿਖਿਆ ਗਿਆ ਕਿ ਜੇਕਰ ਪਿਆਰ ਕਰਨ ਵਾਲਿਆਂ ਨੂੰ ਕੋਈ ਸਰੀਰਿਕ ਤੌਰ 'ਤੇ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ, ਪੰਜ ਲੱਖ ਰੁਪਏ ਤੱਕ ਦਾ ਜ਼ੁਰਮਾਨਾ ਵੀ ਲੱਗ ਸਕਦਾ ਹੈ। ਇਸ ਦੇ ਹੇਠਾਂ ਦਿਲ ਦੇ ਇਮੋਜੀ ਦੇ ਨਾਲ ਲਿਖਿਆ ਗਿਆ ਹੈ 'ਕਿਉਂਕਿ ਪਿਆਰ ਕਰਨਾ ਕੋਈ ਗੁਨਾਹ ਨਹੀਂ'। 
ਫੋਟੋ 'ਚ ਕੈਪਸ਼ਨ ਦੇ ਨਾਲ ਲਿਖਿਆ ਗਿਆ ਹੈ ਕਿ ਕਿਉਂਕਿ ਪਿਆਰ ਕੀਆ ਤੋਂ ਡਰਨਾ ਕਯਾ ਕਿਉਂਕਿ ਹੁਣ ਰਾਜਸਥਾਨ ਸਰਕਾਰ ਦਾ ਕਾਨੂੰਨ ਹੈ ਆਨਰ ਕਿਲਿੰਗ ਦਾ ਖਿਲਾਫ'। ਪੁਲਸ ਡਾਇਰੈਕਟੋਰੇਟ ਜਨਰਲ ਸੋਨੀ ਨੇ ਇਸ ਟਵੀਟ ਨੂੰ ਅਨੂਠਾ ਆਈਡੀਆ ਦੱਸਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਵੇਂ ਕਾਨੂੰਨ ਦੇ ਪ੍ਰਤੀ ਜਾਗਰੂਕ ਬਣਾਉਣ ਲਈ ਇਹ ਟਵੀਟ ਬਣਾਇਆ ਗਿਆ ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਪੁਲਸ ਨੇ ਸੋਸ਼ਲ ਮੀਡੀਆ ਟੀਮ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਅਨੂਠੇ ਟਵੀਟ ਕਰ ਚੁੱਕੀ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕੀਤਾ ਸੀ ਕਿ ਰਾਜਸਥਾਨ ਅੱਜ ਦੇਸ਼ ਦਾ ਪਹਿਲਾਂ ਸੂਬਾ ਬਣ ਗਿਆ ਜਿਸ ਨੇ ਆਨਰ ਕਿਲਿੰਗ ਨੂੰ ਸਮਝਣਯੋਗ ਅਤੇ ਗੈਰ-ਜ਼ਮਾਨਤੀ ਅਪਰਾਧ ਬਣਾਉਣ ਦਾ ਬਿੱਲ ਪਾਸ ਕੀਤਾ ਹੈ।

 


Aarti dhillon

Content Editor

Related News