ਰਾਜਸਥਾਨ ਦੇ ਨਲਿਨ ਖੰਡੇਲਵਾਲ ਨੇ 'ਨੀਟ' ਪ੍ਰੀਖਿਆ 'ਚ ਕੀਤਾ ਟਾਪ

06/05/2019 4:39:36 PM

ਨਵੀਂ ਦਿੱਲੀ— ਰਾਜਸਥਾਨ ਦੇ ਨਲਿਨ ਖੰਡੇਲਵਾਲ ਬੁੱਧਵਾਰ ਨੂੰ ਐਲਾਨ ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਪ੍ਰੀਖਿਆ (ਨੀਟ) 2019 ਦੇ ਨਤੀਜੇ 'ਚ ਜ਼ਿਆਦਾ ਅੰਕ ਪ੍ਰਾਪਤ ਕਰ ਕੇ ਪਹਿਲੇ ਸਥਾਨ 'ਤੇ ਰਹੇ। 'ਨੀਟ' ਦੀ ਪ੍ਰੀਖਿਆ ਭਾਰਤੀ ਡਾਕਟਰੀ ਪ੍ਰੀਸ਼ਦ (ਐੱਮ.ਸੀ.ਆਈ.) ਅਤੇ ਭਾਰਤੀ ਦੰਤ ਪ੍ਰੀਸ਼ਦ (ਡੀ.ਸੀ.ਆਈ.) ਵਲੋਂ ਮਾਨਤਾ ਪ੍ਰਾਪਤ ਮੈਡੀਕਲ ਅਤੇ ਡੈਂਟਲ ਕਾਲਜਾਂ 'ਚ ਐੱਮ.ਬੀ.ਬੀ.ਐੱਸ. ਅਤੇ ਬੀ.ਡੀ.ਐੱਸ. ਪਾਠਕ੍ਰਮਾਂ 'ਚ ਪ੍ਰਵੇਸ਼ ਲਈ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ.ਟੀ.ਏ.) ਆਯੋਜਿਤ ਕਰਦੀ ਹੈ।

ਦਿੱਲੀ ਦੇ ਭਾਵਿਕ ਬੰਸਲ ਦੂਜਾ ਅਤੇ ਉੱਤਰ ਪ੍ਰਦੇਸ਼ ਦੇ ਅਕਸ਼ਤ ਕੌਸ਼ਿਕ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਪ੍ਰੀਖਿਆ 'ਚ 14 ਲੱਖ 10 ਹਜ਼ਾਰ 755 ਵਿਦਿਆਰਥੀ ਸ਼ਾਮਲ ਹੋਏ ਸਨ, ਜਿਨ੍ਹਾਂ 'ਚੋਂ 7 ਲੱਖ 97 ਹਜ਼ਾਰ 42 ਪਾਸ ਹੋਏ ਹਨ। ਐੱਨ.ਟੀ.ਏ. ਨੇ 5 ਮਈ ਅਤੇ 20 ਮਈ ਨੂੰ ਦੇਸ਼ ਭਰ 'ਚ 'ਨੀਟ' ਦੀ ਪ੍ਰੀਖਿਆ ਦਾ ਆਯੋਜਨ ਕੀਤਾ ਸੀ। ਐੱਮ.ਸੀ.ਆਈ. ਅਤੇ ਡੀ.ਸੀ.ਆਈ. ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਅਧੀਨ ਆਉਂਦੇ ਹਨ।


DIsha

Content Editor

Related News