ਮੋਬਾਇਲ 'ਚ ਰੁਝੀ ਰਹਿੰਦੀ ਸੀ ਪਤਨੀ, ਪਰੇਸ਼ਾਨ ਪਤੀ ਨੇ ਕਰ ਦਿੱਤਾ ਕਤਲ

01/21/2020 1:02:35 PM

ਜੈਪੁਰ— ਰਾਜਸਥਾਨ ਦੇ ਜੈਪੁਰ 'ਚ ਇਕ ਔਰਤ ਨੂੰ ਸੋਸ਼ਲ ਮੀਡੀਆ 'ਤੇ ਫੋਟੋ ਅਤੇ ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਫੋਲੋਅਰਜ਼ ਦੀ ਵਧਦੀ ਗਿਣਤੀ ਕਾਰਨ ਜਾਨ ਗਵਾਉਣੀ ਪਈ। ਦਰਅਸਲ ਪਤਨੀ ਦੇ ਫੇਸਬੁੱਕ 'ਤੇ 6 ਹਜ਼ਾਰ ਤੋਂ ਵਧ ਫੋਲੋਅਰਜ਼ ਹੋ ਗਏ ਸਨ ਅਤੇ ਉਹ ਮੋਬਾਇਲ 'ਤੇ ਰੁਝੀ ਰਹਿਣ ਲੱਗੀ ਸੀ। ਪਤਨੀ ਦੀ ਇਸ ਆਦਤ ਤੋਂ ਪਰੇਸ਼ਾਨ ਪਤੀ ਨੇ ਸਾਜਿਸ਼ ਕਰ ਕੇ ਪਤਨੀ ਦਾ ਕਤਲ ਕਰ ਦਿੱਤਾ।

ਇਸ ਤਰ੍ਹਾਂ ਹੋਇਆ ਕਤਲ ਦਾ ਖੁਲਾਸਾ
ਘਟਨਾ ਜੈਪੁਰ ਦੇ ਆਮੇਰ ਥਾਣਾ ਇਲਾਕੇ ਦੀ ਹੈ। ਜਿੱਥੇ ਇਕ ਔਰਤ ਦੀ ਲਾਸ਼ ਮਿਲਣ ਦੇ ਮਾਮਲੇ 'ਚ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਸ ਨੇ ਕਤਲ ਦੇ ਦੋਸ਼ 'ਚ ਔਰਤ ਦੇ ਪਤੀ ਅਯਾਜ਼ ਅਹਿਮਦ ਅੰਸਾਰੀ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਦਾ ਖੁਲਾਸਾ ਕਰਦੇ ਹੋਏ ਐਡੀਸ਼ਨਲ ਪੁਲਸ ਕਮਿਸ਼ਨਰ ਕ੍ਰਾਈਮ ਕੁਮਾਰ ਗੁਪਤਾ ਨੇ ਦੱਸਿਆ ਕਿ ਦਿੱਲੀ ਹਾਈਵੇਅ ਸਥਿਤ ਮਾਤਾ ਦੇ ਮੰਦਰ ਕੋਲ ਸੜਕ ਕਿਨਾਰੇ ਔਰਤ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ ਸੀ। ਕੋਲ ਹੀ ਔਰਤ ਦੀ ਸਕੂਟੀ ਅਤੇ ਹੈਲਮੈਟ ਵੀ ਮਿਲਿਆ ਸੀ, ਜਿਸ ਨਾਲ ਉਸ ਦੀ ਪਛਾਣ ਹੋਈ।

2 ਸਾਲ ਪਹਿਲਾਂ ਹੀ ਕਰਵਾਇਆ ਸੀ ਵਿਆਹ
ਪੁਲਸ ਅਨੁਸਾਰ ਔਰਤ ਦੇ ਕਤਲ ਤੋਂ ਬਾਅਦ ਉਸ ਦੀ ਪਛਾਣ ਲੁਕਾਉਣ ਦੇ ਇਰਾਦੇ ਪੱਥਰ ਨਾਲ ਸਿਰ ਨੂੰ ਕੁਚਲਿਆ ਗਿਆ ਸੀ। ਲਾਸ਼ ਦੀ ਪਛਾਣ ਜੈਸਿੰਘਪੁਰਾ ਖੋਰ ਵਾਸੀ ਨੈਨਾ ਉਰਫ਼ ਰੇਸ਼ਮਾ ਮੰਗਲਾਨੀ ਦੇ ਤੌਰ 'ਤੇ ਹੋਈ। ਪੁਲਸ ਨੇ ਪਰਾਰ ਵਾਲਿਆਂ ਤੋਂ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਨੇ ਔਰਤ ਦੇ ਪਤੀ 'ਤੇ ਹੀ ਸ਼ੱਕ ਜ਼ਾਹਰ ਕੀਤਾ। 2 ਸਾਲ ਪਹਿਲਾਂ ਹੀ ਦੋਹਾਂ ਨੇ ਗਾਜ਼ੀਆਬਾਦ 'ਚ ਜਾ ਕੇ ਆਰੀਆ ਸਮਾਜ 'ਚ ਵਿਆਹ ਕੀਤਾ ਸੀ। ਬਾਅਦ 'ਚ ਅਯਾਜ਼ ਦੇ ਕਹਿਣ 'ਤੇ ਰੇਸ਼ਮਾ ਨੇ ਨਿਕਾਹ ਵੀ ਕੀਤਾ।

3 ਮਹੀਨੇ ਦਾ ਬੇਟਾ ਵੀ ਹੈ
ਦੋਹਾਂ ਦਾ 3 ਮਹੀਨੇ ਦਾ ਬੇਟਾ ਵੀ ਹੈ। ਪੁਲਸ ਅਨੁਸਾਰ ਤਾਂ ਦੋਸ਼ੀ ਅਯਾਜ਼ ਅਹਿਮਦ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਵਿਆਹ ਦੇ ਬਾਅਦ ਤੋਂ ਹੀ ਦੋਹਾਂ 'ਚ ਵਿਵਾਦ ਚੱਲ ਰਿਹਾ ਸੀ ਅਤੇ ਰੇਸ਼ਮਾ ਪਿਛਲੇ ਇਕ ਸਾਲ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਪਤੀ ਕਤਲ ਦੇ ਇਰਾਦੇ ਨਾਲ ਸੁਲਾਹ ਦੇ ਬਹਾਨੇ ਉਸ ਨੂੰ ਲੈ ਗਿਆ। ਪਹਿਲਾਂ ਤਾਂ ਦੋਹਾਂ ਨੇ ਸ਼ਰਾਬ ਪੀਤੀ ਅਤੇ ਫਿਰ ਉਸ ਤੋਂ ਬਾਅਦ ਨੇ ਪਤਨੀ ਦਾ ਕਤਲ ਕਰ ਦਿੱਤਾ। ਰੇਸ਼ਮਾ ਸੋਸ਼ਲ ਮੀਡੀਆ 'ਤੇ ਆਪਣੀ ਫੋਟੋ ਅਤੇ ਵੀਡੀਓ ਸ਼ੇਅਰ ਕਰਦੀ ਸੀ। ਉਸ ਦੇ ਫੋਲੋਅਰਜ਼ ਦੀ ਗਿਣਤੀ ਕਾਫ਼ੀ ਵਧ ਰਹੀ ਸੀ। ਅਜਿਹੇ 'ਚ ਦੋਸ਼ੀ ਪਤੀ ਆਪਣੇ ਪਤਨੀ 'ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

DIsha

This news is Content Editor DIsha