ਰਾਜਸਥਾਨ 'ਚ ਵੱਡਾ ਜਲ ਸੰਕਟ, 25 ਮਾਰਚ ਤੋਂ 70 ਦਿਨਾਂ ਲਈ ਬੰਦ ਹੋਵੇਗੀ ਇੰਦਰਾ ਨਹਿਰ

02/16/2020 6:05:51 PM

ਜੈਪੁਰ (ਭਾਸ਼ਾ)— ਰਾਜਸਥਾਨ ਦੇ 10 ਜ਼ਿਲਿਆਂ 'ਚ ਇਸ ਵਾਰ ਗਰਮੀ ਦੇ ਮੌਸਨ 'ਚ ਇਕ ਭਿਆਨਕ ਸੰਕਟ ਪੈਦਾ ਹੋਣ ਜਾ ਰਿਹਾ ਹੈ। ਸੂਬੇ ਦੀ ਜੀਵਨ ਰੇਖਾ ਕਹੀ ਜਾਣ ਵਾਲੀ ਇੰਦਰਾ ਗਾਂਧੀ ਨਹਿਰ ਨੂੰ ਮੁਰੰਮਤ ਦੇ ਕਾਰਨ ਗਰਮੀਆਂ 'ਚ ਲਗਭਗ ਢਾਈ ਮਹੀਨੇ ਬੰਦ ਰੱਖਣ ਦੀ ਯੋਜਨਾ ਹੈ ਇਸ ਨਾਲ 10 ਜ਼ਿਲਿਆਂ 'ਚ ਲਗਭਗ 15 ਲੱਖ ਏਕੜ ਜ਼ਮੀਨ 'ਚ ਫਸਲਾਂ ਦੀ ਬਿਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਜਲਬੰਦੀ ਦੌਰਾਨ ਨਹਿਰ ਚੋਂ ਸੰਚਾਈ ਲਈ ਬਿਲਕੁਲ ਪਾਣੀ ਨਹੀਂ ਮਿਲੇਗਾ। ਹਾਲਾਂਕਿ ਬੰਦੀ ਦੀਆਂ ਤਿਆਰੀਆਂ 'ਚ ਲੱਗੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀਣ ਵਾਲੇ ਪਾਣੀ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ।ਏਸ਼ੀਆ ਦੀ ਆਪਣੀ ਤਰ੍ਹਾਂ ਦੀ ਇਸ ਸਭ ਤੋਂ ਵੱਡੀ ਨਹਿਰ ਨੂੰ ਪਹਿਲੀ ਵਾਰ ਇੰਨੇ ਲੰਬੇ ਸਮੇਂ ਲਈ ਬੰਦ ਕੀਤਾ ਜਾ ਰਿਹਾ ਹੈ। ਇਕ ਅਧਿਕਾਰੀ ਨੇ ਦੱੱਸਿਆ ਕਿ 25 ਮਾਰਚ ਤੋਂ 70 ਦਿਨ ਦੀ ਬੰਦੀ ਪ੍ਰਸਤਾਵਿਤ ਹੈ ਅਤੇ ਇਹ ਲਗਭਗ ਤੈਅ ਹੈ। ਨਹਿਰ 'ਚ ਬੰਦੀ ਪਹਿਲਾਂ ਵੀ ਹੁੰਦੀ ਰਹੀ ਹੈ ਪਰ ਇਸ ਵਾਰ 70 ਦਿਨ ਦੀ ਬੰਦੀ ਜ਼ਰੂਰ ਹੋ ਰਹੀ ਹੈ। 

ਓਧਰ ਬੰਦੀ ਨਾਲ 15 ਲੱਖ ਏਕੜ 'ਚ ਬਿਜਾਈ ਪ੍ਰਭਾਵਿਤ ਹੋਣ ਦਾ ਖਦਸ਼ਾ ਪ੍ਰਗਟਾਉਂਦਿਆਂ ਇਲਾਕੇ ਕੁਝ ਪ੍ਰਤੀਨਿਧੀਆਂ ਨੇ ਨਹਿਰ ਬੰਦੀ ਦੀ ਸਮਾਂ ਮਿਆਦ ਘਟਾਉਣ ਦੀ ਮੰਗ ਕੀਤੀ ਹੈ। ਯਾਦ ਰਹੇ ਕਿ ਇਹ ਨਹਿਰ ਇਸ ਸਾਲ 25 ਮਾਰਚ ਤੋਂ ਬੰਦ ਕੀਤੀ ਜਾਣੀ ਤਜਬੀਅਤ ਹੈ। ਦੱਸਣਯੋਗ ਹੈ ਕਿ ਨਹਿਰ ਦੀ ਰਿਲਾਈਨਿੰਗ ਲਈ ਬੀਤੇ ਸਾਲ 2018-19 'ਚ 29 ਦਿਨ ਅਤੇ ਸਾਲ 2017-18 'ਚ 35 ਦਿਨ ਦੀ ਬੰਦੀ ਕੀਤੀ ਗਈ ਸੀ। ਉੱਥੇ ਹੀ 2016-17 'ਚ 24 ਦਿਨ, 2015-16 'ਚ 15 ਦਿਨ ਅਤੇ 2014-15 'ਚ 20 ਦਿਨ ਦੀ ਬੰਦੀ ਹੋਈ ਸੀ। ਕਿਸਾਨ ਪ੍ਰਤੀਨਿਧੀਆਂ ਅਨੁਸਾਰ ਅਪ੍ਰੈਲ ਅਤੇ ਮਈ 'ਚ ਪਹਿਲੀ ਵਾਰ ਬੰਦੀ ਹੋ ਰਹੀ ਹੈ, ਅਜਿਹੇ 'ਚ ਸਾਉਣੀ ਦੀ ਬਿਜਾਈ ਪ੍ਰਭਵਿਤ ਹੋ ਸਕਦੀ ਹੈ।


DIsha

Content Editor

Related News