ਇਸ ਸਰਕਾਰੀ ਸਕੂਲ ''ਚ ਅਨੋਖੇ ਢੰਗ ਨਾਲ ਹੁੰਦੀ ਹੈ ਸਵੇਰ ਦੀ ਪ੍ਰਾਰਥਨਾ

01/07/2020 12:48:05 PM

ਹਨੂੰਮਾਨਗੜ੍ਹ— ਰਾਜਸਥਾਨ 'ਚ ਹਨੂੰਮਾਨਗੜ੍ਹ ਦੇ ਸਰਕਾਰੀ ਸਕੂਲ ਸਵੇਰ ਦੀ ਪ੍ਰਾਰਥਨਾ ਅਨੋਖੇ ਢੰਗ ਨਾਲ ਹੁੰਦੀ ਹੈ। ਇਹ ਆਪਣੀ ਤਰ੍ਹਾਂ ਦਾ ਪਹਿਲਾ ਸਕੂਲ ਹੈ, ਜਿੱਥੇ ਸਵੇਰ ਦੀ ਪ੍ਰਾਰਥਨਾ ਲਾਈਨ ਲਗਾ ਕੇ ਨਹੀਂ ਸਗੋਂ ਸੂਰਜ ਚੱਕਰ, ਧਰਤੀ ਮਾਤਾ, ਭਾਰਤ ਦਾ ਨਕਸ਼ਾ, ਓਮ, ਸਵਾਸਤਿਕ ਅਤੇ ਫੁੱਲ ਦੀਆਂ ਪੰਖੁੜੀਆਂ ਦੇ ਆਕਾਰ ਦੀ ਮਨੁੱਖੀ ਲੜੀ ਬਣਾ ਕੇ ਹੁੰਦੀ ਹੈ। ਇਸ ਦਾ ਮਕਸਦ ਹੈ- ਰੋਜ਼ਾਨਾ ਸਕੂਲ ਆਉਣ ਵਾਲੇ ਬੱਚਿਆਂ 'ਚ ਉਤਸ਼ਾਹ ਬਣਿਆ ਰਹੇ। ਇਸ ਪਹਿਲ ਦੀ ਸ਼ੁਰੂਆਤ ਅਧਿਆਪਕ ਰਮੇਸ਼ ਜੋਸ਼ੀ ਨੇ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮਾਲਾਰਾਮਪੁਰਾ ਪਿੰਡ ਸਥਿਤ ਸਰਕਾਰੀ ਸਕੂਲ 'ਚ ਇਹ ਸਿਲਸਿਲਾ ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਹੈ।

ਸਕੂਲ 'ਚ ਬੱਚਿਆਂ ਦੀ ਗਿਣਤੀ ਅਤੇ ਹਾਜ਼ਰੀ ਦੋਵੇਂ ਵਧੇ
ਅਜਿਹੇ 'ਚ ਸਕੂਲ 'ਚ ਸਵੇਰ ਦੀ ਹੋਣ ਵਾਲੀ ਪ੍ਰਾਰਥਨਾ ਹਰ ਦਿਨ ਸ਼ਾਨਦਾਰ ਹੁੰਦੀ ਹੈ। ਖਾਸ ਗੱਲ ਇਹ ਹੈ ਕਿ ਅਧਿਕਾਰ ਦਾ ਆਦੇਸ਼ ਮਿਲਣ 'ਤੇ ਬੱਚੇ ਸਿਰਫ਼ 5 ਮਿੰਟ 'ਚ ਖੜ੍ਹੇ ਹੋ ਕੇ ਕਿਸੇ ਵੀ ਆਕ੍ਰਿਤੀ (ਆਕਾਰ) ਦੀ ਪੋਜੀਸ਼ਨ ਲੈ ਲੈਂਦੇ ਹਨ। ਪ੍ਰਿੰਸੀਪਲ ਸੰਤ ਕੁਮਾਰ ਨੇ ਦੱਸਿਆ ਕਿ ਇਸ ਪਹਿਲ ਨਾਲ ਸਕੂਲ 'ਚ ਬੱਚਿਆਂ ਦੀ ਗਿਣਤੀ ਅਤੇ ਹਾਜ਼ਰੀ ਦੋਵੇਂ ਵਧ ਗਈਆਂ ਹਨ। ਮੌਜੂਦਾ ਸਮੇਂ 'ਚ ਸਕੂਲ 'ਚ 385 ਵਿਦਿਆਰਥੀ ਹਨ। ਜੋ ਵਿਦਿਆਰਥੀ ਲੇਟਲਤੀਫੀ ਅਪਣਾਉਂਦੇ ਸਨ, ਉਹ ਅਨੁਸ਼ਾਸਨ 'ਚ ਰਹਿੰਦੇ ਹੋਏ ਸਮੇਂ 'ਤੇ ਸਕੂਲ ਪਹੁੰਚਣ ਲੱਗੇ ਹਨ। ਇਸ ਪਹਿਲ ਨਾਲ ਪਿੰਡ ਵਾਲੇ ਵੀ ਖੁਸ਼ ਹਨ। ਨੇੜਲੇ ਸਕੂਲ ਵੀ ਇਸ ਪਹਿਲ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

DIsha

This news is Content Editor DIsha