ਨਾਬਾਲਿਗ ਬੇਟੇ ਨੂੰ ਛੁਡਾਉਣ ਆਏ ਪਿਤਾ ਦੀ ਪੁਲਸ ਥਾਣੇ ''ਚ ਹੋਈ ਮੌਤ

Wednesday, Oct 24, 2018 - 12:03 PM (IST)

ਨਾਬਾਲਿਗ ਬੇਟੇ ਨੂੰ ਛੁਡਾਉਣ ਆਏ ਪਿਤਾ ਦੀ ਪੁਲਸ ਥਾਣੇ ''ਚ ਹੋਈ ਮੌਤ

ਜੈਪੁਰ-ਜੈਪੁਰ ਦੇ ਕਰਣੀ ਬਿਹਾਰ ਥਾਣੇ 'ਚ ਇਕ ਵਿਅਕਤੀ ਦੀ ਕੁੱਟਮਾਰ ਕਰ ਕੇ ਹੱਤਿਆ ਕਰਨ ਦੀ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਗਜਸਿੰਘਪੁਰਾ ਕਾਲੋਨੀ 'ਚ ਰਹਿਣ ਵਾਲੇ 35 ਸਾਲ ਦੇ ਵੈਦਨਾਥ ਜਾਟ ਦੀ ਕਰਣੀ ਬਿਹਾਰ ਥਾਣੇ 'ਚ ਮੌਤ ਹੋ ਗਈ। 

ਰਿਪੋਰਟ ਮੁਤਾਬਕ ਮ੍ਰਿਤਕ ਦੇ ਵੱਡੇ ਭਰਾ ਰਘੂਨਾਥ ਜਾਟ ਨੇ ਦੱਸਿਆ ਹੈ ਕਿ ਪੁਲਸ ਨੇ ਵੈਦਨਾਥ ਦੇ ਨਾਬਾਲਿਗ ਬੇਟੇ ਨੂੰ ਬਿਨ੍ਹਾਂ ਹੈਲਮੇਟ ਮੋਟਰਸਾਈਕਲ ਚਲਾਉਂਦੇ ਹੋਏ ਫੜਿਆ ਗਿਆ ਸੀ ਅਤੇ ਮੋਟਰਸਾਈਕਲ ਜਬਤ ਕਰ ਲਿਆ ਸੀ ਅਤੇ ਉਸ ਨੂੰ ਥਾਣੇ ਲੈ ਕੇ ਆਏ। ਇਸ ਦੌਰਾਨ ਬੇਟੇ ਨੂੰ ਲੈ ਕੇ ਥਾਣੇ ਆਏ ਵੈਦਨਾਥ ਦਾ ਸਬ-ਇੰਸਪੈਕਟਰ ਮਹਾਂਵੀਰ ਸਿੰਘ ਅਤੇ ਹੋਰ ਪੁਲਸ ਕਰਮਚਾਰੀਆਂ ਨਾਲ ਝੜਪ ਹੋ ਗਈ।

ਆਰੋਪ ਇਹ ਹੈ ਕਿ ਪੁਲਸ ਕਰਮਚਾਰੀਆਂ ਨੇ ਵੈਦਨਾਥ ਨੂੰ ਕਮਰੇ 'ਚ ਬੰਦ ਕਰ ਕੇ ਖੂਬ ਕੁੱਟਮਾਰ ਕੀਤੀ। ਇਸ ਤੋਂ ਬਾਅਦ ਵੈਦਨਾਥ ਬੇਹੋਸ਼ ਹੋ ਗਿਆ ਤਾਂ ਪੁਲਸ ਕਰਮਚਾਰੀਆਂ ਨੇ ਇਹ ਕਹਿੰਦੇ ਹੋਏ ਕਮਰੇ ਤੋਂ ਬਾਹਰ ਕੱਢਿਆ ਕਿ ਉਹ ਡਰਾਮਾ ਕਰ ਰਿਹਾ ਹੈ।

ਇਸ ਤੋਂ ਬਾਅਦ ਪੁਲਸ ਕਰਮਚਾਰੀਆਂ ਨੇ ਵੈਦਨਾਥ ਦੀ ਫਿਰ ਤੋਂ ਕੁੱਟਮਾਰ ਕੀਤੀ ਅਤੇ ਜਦੋਂ ਬੇਹੋਸ਼ੀ ਦੀ ਹਾਲਤ 'ਚ ਵੈਦਨਾਥ ਨੂੰ ਨਿਜੀ ਹਸਪਤਾਲ 'ਚ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਦੱਸਿਆ। ਵੈਦਨਾਥ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਕਰਣੀ ਬਿਹਾਰ ਥਾਣੇ 'ਚ ਪਹੁੰਚ ਕੇ ਹੰਗਾਮਾ ਕੀਤਾ ।


Related News