ਰਾਜਸਥਾਨ ''ਚ ਕੋਰੋਨਾ ਵਾਇਰਸ ਦੇ 72 ਨਵੇਂ ਮਾਮਲੇ, ਮਰੀਜ਼ਾਂ ਦੀ ਗਿਣਤੀ 959 ਹੋਈ

04/14/2020 4:31:36 PM

ਜੈਪੁਰ- ਰਾਜਸਥਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 72 ਨਵੇਂ ਮਾਮਲੇ ਸਾਹਮਣੇ ਆਏ ਹਨ। ਜੈਪੁਰ 'ਚ 71 ਅਤੇ ਝੁੰਝੁਨੂੰ 'ਚ ਇਕ ਕੋਵਿਡ-19 ਮਰੀਜ਼ ਮਿਲਿਆ ਹੈ। ਰਾਜਸਥਾਨ ਰਾਜ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਦੱਸਿਆ ਕਿ ਰਾਜ 'ਚ ਹੁਣ ਕੁਲ ਮਰੀਜ਼ਾਂ ਦੀ ਗਿਣਤੀ ਵਧ ਕੇ 969 ਹੋ ਗਈ ਹੈ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਸੀ ਕਿ ਮੰਗਲਵਾਰ ਸਵੇਰੇ 9 ਵਜੇ ਤੱਕ ਜੈਪੁਰ 'ਚ 48 ਨਵੇਂ ਮਾਮਲੇ ਸਾਹਮਣੇ ਆਏ। ਰਾਜਸਥਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁਲ ਮਾਮਲਿਆਂ 'ਚ 2 ਇਟਲੀ ਦੇ ਨਾਗਰਿਕਾਂ ਸਮੇਤ 54 ਉਹ ਲੋਕ ਵੀ ਹਨ, ਜਿਨਾਂ ਨੂੰ ਈਰਾਨ ਤੋਂ ਲਿਆ ਕੇ ਜੋਧਪੁਰ ਅਤੇ ਜੈਸਲਮੇਰ 'ਚ ਫੌਜ ਦੇ ਅਰੋਗ ਕੇਂਦਰਾਂ 'ਚ ਠਹਿਰਾਇਆ ਗਿਆ ਹੈ। ਰਾਜ ਭਰ 'ਚ 22 ਮਾਰਚ ਤੋਂ ਲਾਕਡਾਊਨ ਹੈ ਅਤੇ ਘੱਟੋ-ਘੱਟ 40 ਥਾਣਾ ਖੇਤਰਾਂ 'ਚ ਕਰਫਿਊ ਲੱਗਾ ਹੋਇਆ ਹੈ।

ਮੁੱਖ ਸਕੱਤਰ (ਸਿਹਤ) ਰੋਹਿਤ ਕੁਮਾਰ ਸਿੰਘ ਨੇ ਦੱਸਿਆ ਸੀ ਕਿ ਰਾਜਸਥਾਨ 'ਚ ਈਰਾਨ ਤੋਂ ਲਿਆਂਦੇ ਗਏ 958 ਲੋਕਾਂ ਸਮੇਤ 31,804 ਲੋਕਾਂ ਦੇ ਨਮੂਨੇ ਲਏ ਗਏ ਅਤੇ 897 ਲੋਕ ਇਨਫੈਕਟਡ ਪਾਏ ਗਏ, ਜਦੋਂਕਿ 28,657 ਲੋਕਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। 2,250 ਲੋਕਾਂ ਦੀ ਜਾਂਚ ਰਿਪੋਰਟ ਹਾਲੇ ਵੀ ਆਉਣੀ ਬਾਕੀ ਹੈ। ਰਾਜ ਦੇ 33 ਜ਼ਿਲਿਆਂ 'ਚੋਂ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਫੈਲਿਆ ਹੋਇਆ ਹੈ, ਸਾਰੇ ਲੋਕ ਇਨਾਂ ਜ਼ਿਲਿਆਂ ਦੇ ਹਨ।

DIsha

This news is Content Editor DIsha