ਰਾਜਸਥਾਨ ''ਚ 78 ਹਜ਼ਾਰ ਦੇ ਕਰੀਬ ਪਹੁੰਚੀ ਕੋਰੋਨਾ ਪੀੜਤਾਂ ਦੀ ਗਿਣਤੀ

08/29/2020 3:46:58 PM

ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ ਅਤੇ ਅੱਜ ਯਾਨੀ ਸ਼ਨੀਵਾਰ ਸਵੇਰੇ ਇਸ ਦੇ ਕਰੀਬ 600 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ ਲਗਭਗ 78 ਹਜ਼ਾਰ ਪਹੁੰਚ ਗਈ। ਮੈਡੀਕਲ ਵਿਭਾਗ ਅਨੁਸਾਰ ਕੋਰੋਨਾ ਦੇ ਸਵੇਰੇ 595 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਪੀੜਤਾਂ ਦੀ ਗਿਣਤੀ 77 ਹਜ਼ਾਰ 965 ਹੋ ਗਈ, ਉੱਥੇ ਹੀ ਇਸ ਦੇ 8 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੀ ਵੱਧ ਕੇ 1025 ਪਹੁੰਚ ਗਿਆ। ਇਨ੍ਹਾਂ 8 ਮ੍ਰਿਤਕਾਂ 'ਚ ਜੈਪੁਰ 'ਚ 2, ਸਿਰੋਹੀ, ਟੋਂਕ, ਬਾੜਮੇਰ, ਦੋਸਾ, ਬੀਕਾਨੇਰ ਅਤੇ ਧੌਲਪੁਰ ਜ਼ਿਲ੍ਹੇ 'ਚ ਇਕ-ਇਕ ਮਰੀਜ਼ ਸ਼ਾਮਲ ਹਨ। ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 110 ਮਾਮਲੇ ਰਾਜਧਾਨੀ ਜੈਪੁਰ 'ਚ ਸਾਹਮਣੇ ਆਏ। ਇਸੇ ਤਰ੍ਹਾਂ ਕੋਟਾ 'ਚ 85, ਉਦੇਪੁਰ 63, ਅਲਵਰ 61, ਪਾਲੀ 40, ਜੋਧਪੁਰ 30, ਬੀਕਾਨੇਰ 29, ਡੂੰਗਰਪੁਰ 28, ਨਾਗੌਰ 23, ਝਾਲਾਵਾੜ 20, ਭਰਤਪੁਰ, ਚਿਤੌੜਗੜ੍ਹ 'ਚ 13-13, ਪ੍ਰਤਾਪਗੜ੍ਹ 8, ਬਾੜਮੇਰ 7 ਅਤੇ ਟੋਂਕ 'ਚ 5 ਨਵੇਂ ਮਾਮਲੇ ਸਾਹਮਣੇ ਆਏ।

ਇਸ ਨਾਲ ਜੋਧਪੁਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 11 ਹਜ਼ਾਰ 700 ਪਹੁੰਚ ਗਈ ਹੈ, ਜੋ ਪ੍ਰਦੇਸ਼ 'ਚ ਸਭ ਤੋਂ ਵੱਧ ਹੈ। ਇਸੇ ਤਰ੍ਹਾਂ ਜੈਪੁਰ 'ਚ ਪੀੜਤਾਂ ਦੀ ਗਿਣਤੀ ਵੱਧ ਕੇ 10 ਹਜ਼ਾਰ 130 ਪਹੁੰਚ ਗਈ। ਇਸੇ ਤਰ੍ਹਾਂ ਅਲਵਰ 'ਚ ਪੀੜਤਾਂ ਦਾ ਅੰਕੜਾ 7347 ਹੋ ਗਿਆ। ਪ੍ਰਦੇਸ਼ 'ਚ ਕੋਰੋਨਾ ਦੀ ਜਾਂਚ ਲਈ ਹੁਣ ਤੱਕ 22 ਲੱਖ 54 ਹਜ਼ਾਰ 613 ਲੋਕਾਂ ਦਾ ਸੈਂਪਲ ਲਿਆ ਗਿਆ, ਜਿਨ੍ਹਾਂ 'ਚੋਂ 21 ਲੱਖ 74 ਹਜ਼ਾਰ 174 ਦੀ ਰਿਪੋਰਟ ਨੈਗੇਟਿਵ ਪਾਈ ਗਈ, ਜਦੋਂ ਕਿ 2474 ਦੀ ਰਿਪੋਰਟ ਆਉਣੀ ਬਾਕੀ ਹੈ। ਹਾਲਾਂਕਿ ਪ੍ਰਦੇਸ਼ 'ਚ ਹੁਣ ਤੱਕ 62 ਹਜ਼ਾਰ 243 ਮਰੀਜ਼ ਸਿਹਤਮੰਦ ਹੋ ਚੁਕੇ ਹਨ ਅਤੇ ਹੁਣ 14 ਹਜ਼ਾਰ 697 ਸਰਗਰਮ ਮਾਮਲੇ ਹਨ।


DIsha

Content Editor

Related News