ਰਾਜਸਥਾਨ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 6542 ਹੋਈ, ਹੁਣ ਤੱਕ 155 ਲੋਕਾਂ ਦੀ ਹੋਈ ਮੌਤ

05/23/2020 10:55:55 AM

ਜੈਪੁਰ— ਰਾਜਸਥਾਨ 'ਚ 48 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਦੇ ਨਾਲ ਹੀ ਇਸ ਦੀ ਗਿਣਤੀ ਵਧ ਕੇ ਅੱਜ ਯਾਨੀ ਸ਼ਨੀਵਾਰ ਨੂੰ 6542 ਤੱਕ ਪਹੁੰਚ ਗਈ, ਉੱਥੇ ਹੀ ਹੁਣ ਤੱਕ 155 ਲੋਕਾਂ ਦੀ ਮੌਤ ਹੋ ਗਈ। ਮੈਡੀਕਲ ਵਿਭਾਗ ਵਲੋਂ ਜਾਰੀ ਰਿਪੋਰਟ ਅਨੁਸਾਰ ਰਾਜਧਾਨੀ ਜੈਪੁਰ 'ਚ 5, ਨਾਗੌਰ 'ਚ 17, ਕੋਟਾ 'ਚ 10, ਝੁੰਝੁਨੂੰ 'ਚ 6, ਝਾਲਾਵਾੜ 'ਚ 4, ਧੌਲਪੁਰ 'ਚ 2, ਬਾਂਸਵਾੜਾ, ਭੀਲਵਾੜਾ, ਭਰਤਪੁਰ ਅਤੇ ਅਜਮੇਰ 'ਚ ਇਕ-ਇਕ ਕੋਰੋਨਾ ਪੀੜਤ ਮਰੀਜ਼ ਸਾਹਮਣੇ ਆਇਆ ਹੈ। ਵਿਭਾਗ ਅਨੁਸਾਰ ਰਾਜ 'ਚ 2 ਹੋਰ ਕੋਰੋਨਾ ਮਰੀਜ਼ਾਂ ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਇਸ ਜਾਨਲੇਵਾ ਵਿਸ਼ਾਣੂੰ ਨਾਲ ਹੁਣ ਤੱਕ ਸੂਬੇ 'ਚ 155 ਲੋਕਾਂ ਦੀ ਮੌਤ ਹੋ ਗਈ ਹੈ।

ਵਿਭਾਗ ਅਨੁਸਾਰ ਹੁਣ ਤੱਕ ਅਜਮੇਰ 'ਚ 280, ਅਲਵਰ 'ਚ 40, ਬਾਂਸਵਾੜਾ 'ਚ 85, ਬਾਰਾਂ 'ਚ 5, ਬਾੜਮੇਰ 'ਚ 70, ਭਰਤਪੁਰ 'ਚ 135, ਭੀਲਵਾੜਾ 'ਚ 100, ਬੀਕਾਨੇਰ 'ਚ 72, ਚਿਤੌੜਗੜ੍ਹ 'ਚ 169, ਚੁਰੂ 'ਚ 64, ਦੌਸਾ 41, ਧੌਲਪੁਰ 'ਚ 38, ਡੂੰਗਰਪੁਰ 'ਚ 302, ਗੰਗਾਨਗਰ 'ਚ ਇਕ, ਹਨੂੰਮਾਗੜ੍ਹ 'ਚ 14, ਜੈਪੁਰ 'ਚ 1720, ਜੈਸਲਮੇਰ 'ਚ 64, ਜਾਲੋਰ 'ਚ 136, ਝਾਲਾਵਾੜ 'ਚ 56, ਝੁੰਝੁਨੂੰ 'ਚ 83, ਜੋਧਪੁਰ 'ਚ 1163, ਬੀ.ਐੱਸ.ਐੱਫ. 48, ਕਰੌਲੀ 'ਚ 10, ਕੋਟਾ 'ਚ 369, ਨਾਗੌਰ 'ਚ 273, ਪਾਲੀ 'ਚ 257, ਪ੍ਰਤਾਪਗੜ੍ਹ 'ਚ 12, ਰਾਜਸਮੰਦ 69, ਸਵਾਈ ਮਾਧੋਪੁਰ 'ਚ 17, ਸੀਕਰ 'ਚ 77, ਸਿਰੋਹੀ 96, ਟੋਂਕ 'ਚ 156, ਉਦੇਪੁਰ 'ਚ 445 ਪੀੜਤ ਮਰੀਜ਼ ਸਾਹਮਣੇ ਆਏ ਹਨ। ਵਿਭਾਗ ਅਨੁਸਾਰ ਹੁਣ ਤੱਕ 2 ਲੱਖ 87 ਹਜ਼ਾਰ 164 ਸੈਂਪਲ ਲਏ, ਜਿਨ੍ਹਾਂ 'ਚੋਂ 6542, ਪਾਜ਼ੇਟਵਿ 2 ਲੱਖ 77 ਹਜ਼ਾਰ 744 ਨੈਗੇਟਿਵ ਅਤੇ 2 ਹਜ਼ਾਰ 878 ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਇਲਾਵਾ ਸੂਬੇ 'ਚ ਕੁੱਲ ਐਕਟਿਵ ਕੇਸ 2 ਹਜ਼ਾਰ 695 ਹੈ।


DIsha

Content Editor

Related News