ਰਾਜਸਥਾਨ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 16387 ਹੋਈ, ਹੁਣ ਤੱਕ 380 ਲੋਕਾਂ ਦੀ ਗਈ ਜਾਨ

06/26/2020 12:40:07 PM

ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਦੇ ਸਵੇਰੇ 91 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਨ੍ਹਾਂ ਦੀ ਗਿਣਤੀ ਵਧ ਕੇ 16 ਹਜ਼ਾਰ 387 ਹੋ ਗਈ, ਉੱਥੇ ਹੀ ਇਕ ਹੋਰ ਮਰੀਜ਼ ਦੀ ਮੌਤ ਹੋਣ ਨਾਲ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 380 ਹੋ ਗਈ ਹੈ। ਮੈਡੀਕਲ ਵਿਭਾਗ ਦੀ ਰਿਪੋਰਟ ਅਨੁਸਾਰ ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 23 ਮਾਮਲੇ ਕੋਟਾ ਜ਼ਿਲ੍ਹੇ 'ਚ ਸਾਹਮਣੇ ਆਏ ਹਨ। ਇਸੇ ਤਰ੍ਹਾਂ ਭਰਤਪੁਰ 'ਚ 17, ਜੈਪੁਰ 'ਚ 15, ਕਰੌਲੀ 'ਚ 13, ਝੁੰਝੁਨੂੰ 'ਚ 7, ਪਾਲੀ ਅਤੇ ਸਿਰੋਹੀ 'ਚ 5-5, ਦੌਸਾ 'ਚ 4, ਅਜਮੇਰ ਅਤੇ ਬੂੰਦੀ 'ਚ ਇਕ-ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਜੈਪੁਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 3161, ਭਰਤਪੁਰ 'ਚ 1454, ਪਾਲੀ 1029, ਕੋਟਾ 608, ਅਜਮੇਰ 480, ਸਿਰੋਹੀ 400, ਝੁੰਝੁਨੂੰ 330, ਦੌਸਾ 127, ਕਰੌਲੀ 89, ਬੂੰਦੀ 'ਚ 14 ਹੋ ਗਈ।

ਜੋਧਪੁਰ 'ਚ ਕੋਰੋਨਾ ਦੇ ਇਕ ਮਰੀਜ਼ ਦੀ ਮੌਤ ਹੋਣ ਨਾਲ ਪ੍ਰਦੇਸ਼ 'ਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 380 ਹੋ ਗਈ ਹੈ। ਉੱਥੇ ਹੀ ਜੋਧਪੁਰ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 38 ਹੋ ਗਈ। ਸੂਬੇ 'ਚ ਹੁਣ ਤੱਕ ਅਲਵਰ 'ਚ 400, ਬਾਂਸਵਾੜਾ 93, ਬਾਰਾਂ 64, ਬਾੜਮੇਰ 240, ਭੀਲਵਾੜਾ 243, ਬੀਕਾਨੇਰ 229, ਚਿਤੌੜਗੜ੍ਹ 208, ਚੁਰੂ 289, ਧੌਲਪੁਰ 555, ਡੂੰਗਰਪੁਰ 425, ਹਨੂੰਮਾਨਗੜ੍ਹ 58, ਗੰਗਾਨਗਰ 50, ਜੈਸਲਮੇਰ 102, ਜਾਲੌਰ 262, ਝਾਲਾਵਾੜ 375, ਜੋਧਪੁਰ 2580, ਨਾਗੌਰ 609, ਪ੍ਰਤਾਪਗੜ੍ਹ 15, ਰਾਜਸਮੰਦ 227, ਸਵਾਈਮਾਧੋਪੁਰ 91, ਸੀਕਰ 493, ਟੋਂਕ 200, ਉਦੇਪੁਰ 'ਚ 677 ਮਾਮਲੇ ਸਾਹਮਣੇ ਆ ਚੁਕੇ ਹਨ। ਪ੍ਰਦੇਸ਼ 'ਚ ਹੁਣ ਤੱਕ ਕੋਰੋਨਾ ਜਾਂਚ ਲਈ 7 ਲੱਖ 57 ਹਜ਼ਾਰ 137 ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ 'ਚੋਂ 7 ਲੱਖ 37 ਹਜ਼ਾਰ 395 ਨੈਗੇਟਿਵ ਮਿਲੇ, ਜਦੋਂ ਕਿ 3355 ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਹੁਣ ਤੱਕ 12 ਹਜ਼ਾਰ 935 ਮਰੀਜ਼ ਸਿਹਤਮੰਦ ਹੋ ਚੁਕੇ ਹਨ ਅਤੇ ਇਨ੍ਹਾਂ 'ਚੋਂ 12 ਹਜ਼ਾਰ 658 ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਹੈ।


DIsha

Content Editor

Related News