ਰਾਜਸਥਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 63 ਹਜ਼ਾਰ ਦੇ ਪਾਰ, ਹੁਣ ਤੱਕ 897 ਲੋਕਾਂ ਦੀ ਹੋਈ ਮੌਤ

08/18/2020 12:12:21 PM

ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਦੇ ਅੱਜ ਯਾਨੀ ਮੰਗਲਵਾਰ ਸਵੇਰੇ ਕਰੀਬ 700 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 63 ਹਜ਼ਾਰ ਪਾਰ ਹੋ ਗਈ ਹੈ, ਉੱਥੇ ਹੀ 10 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੀ ਵੱਧ ਕੇ 900 ਦੀ ਕਰੀਬ ਪਹੁੰਚ ਗਿਆ। ਮੈਡੀਕਲ ਵਿਭਾਗ ਦੀ ਰਿਪੋਰਟ ਅਨੁਸਾਰ ਪ੍ਰਦੇਸ਼ 'ਚ ਕੋਰੋਨਾ ਦੇ 694 ਨਵੇਂ ਮਾਮਲਿਆਂ ਪੀੜਤਾਂ ਦੀ ਗਿਣਤੀ ਵੱਧ ਕੇ 63 ਹਜ਼ਾਰ 324 ਹੋ ਗਈ। ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 148 ਮਾਮਲੇ ਭੀਲਵਾੜਾ 'ਚ ਸਾਹਮਣੇ ਆਏ। ਇਸ ਨਾਲ ਭੀਲਵਾੜਾ 'ਚ ਪੀੜਤਾਂ ਦੀ ਗਿਣਤੀ ਵੱਧ ਕੇ 1512 ਪਹੁੰਚ ਗਈ। ਇਸੇ ਤਰ੍ਹਾਂ ਰਾਜਧਾਨੀ ਜੈਪੁਰ 'ਚ 122, ਧੌਲਪੁਰ 106, ਕੋਟਾ 90, ਚਿਤੌੜਗੜ੍ਹ 75, ਭਰਤਪੁਰ 69, ਜੋਧਪੁਰ 61, ਝਾਲਾਵਾੜ 23 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਜੋਧਪੁਰ 'ਚ ਪੀੜਤਾਂ ਦੀ ਗਿਣਤੀ 9358, ਜੈਪੁਰ 'ਚ 7648, ਕੋਟਾ 3732, ਭਰਤਪੁਰ 3324, ਧੌਲਪੁਰ 1923, ਝਾਲਾਵਾੜ 'ਚ 1003 ਅਤੇ ਚਿਤੌੜਗੜ੍ਹ 'ਚ 682 ਹੋ ਗਈ।

ਪ੍ਰਦੇਸ਼ 'ਚ ਕੋਰੋਨਾ ਨਾਲ 10 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੀ ਵੱਧ ਕੇ 897 ਪਹੁੰਚ ਗਈ। ਪ੍ਰਦੇਸ਼ 'ਚ ਕੋਰੋਨਾ ਦੀ ਜਾਂਚ ਲਈ ਹੁਣ ਤੱਕ 19 ਲੱਖ 30 ਹਜ਼ਾਰ 842 ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ 'ਚੋਂ 18 ਲੱਖ 65 ਹਜ਼ਾਰ 136 ਦੀ ਰਿਪੋਰਟ ਨੈਗੇਟਿਵ ਪਾਈ ਗਈ। ਹਾਲਾਂਕਿ ਪ੍ਰਦੇਸ਼ 'ਚ ਹੁਣ ਤੱਕ 47 ਹਜ਼ਾਰ 255 ਲੋਕ ਸਿਹਤਮੰਦ ਹੋ ਚੁਕੇ ਹਨ। ਸੂਬੇ 'ਚ ਹੁਣ 14 ਹਜ਼ਾਰ 462 ਸਰਗਰਮ ਮਾਮਲੇ ਹਨ।


DIsha

Content Editor

Related News