ਰਾਜਸਥਾਨ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5629 ਹੋਈ, ਹੁਣ ਤੱਕ 139 ਦੀ ਮੌਤ ਹੋਈ

05/19/2020 11:09:08 AM

ਜੈਪੁਰ- ਰਾਜਸਥਾਨ 'ਚ 122 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਦੇ ਨਾਲ ਹੀ ਇਸ ਦੀ ਗਿਣਤੀ ਵਧ ਕੇ ਮੰਗਲਵਾਰ ਨੂੰ 5629 ਪਹੁੰਚ ਗਈ, ਉੱਥੇ ਹੀ ਹੁਣ ਤੱਕ 139 ਲੋਕਾਂ ਦੀ ਮੌਤ ਹੋ ਗਈ। ਮੈਡੀਕਲ ਵਿਭਾਗ ਵਲੋਂ ਜਾਰੀ ਰਿਪੋਰਟ ਅਨੁਸਾਰ ਰਾਜਧਾਨੀ ਜੈਪੁਰ 'ਚ 2, ਡੂੰਗਰਪੁਰ 'ਚ 48, ਪਾਲੀ 'ਚ 23, ਨਾਗੌਰ 'ਚ 16, ਉਦੇਪੁਰ 'ਚ 10, ਕੋਟਾ 'ਚ 5, ਪ੍ਰਤਾਪਗੜ੍ਹ ਅਤੇ ਝੁੰਝੁਨੂੰ 2-2, ਦੌਸਾ, ਝਾਲਾਵਾੜ, ਧੌਲਪੁਰ, ਸਿਰੋਹੀ, ਚੁਰੂ, ਟੋਂਕ, ਅਲਵਰ, ਅਜਮੇਰ 'ਚ ਇਕ-ਇਕ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਇਆ ਹੈ।

ਵਿਭਾਗ ਅਨੁਸਾਰ ਅੱਜ ਯਾਨੀ ਮੰਗਲਵਾਰ ਨੂੰ ਜੈਪੁਰ 'ਚ 2, ਉਦੇਪੁਰ, ਜਾਲੋਰ, ਕੋਟਾ, ਨਾਗੌਰ ਅਤੇ ਪਾਲੀ 'ਚ 1-1 ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਹੋ ਗਈ। ਰਾਜ 'ਚ ਇਸ ਜਾਨਲੇਵਾ ਵਿਸ਼ਾਣੂੰ ਨਾਲ ਹੁਣ ਤੱਕ ਰਾਜ 'ਚ 139 ਲੋਕਾਂ ਦੀ ਮੌਤ ਹੋ ਗਈ ਹੈ। ਵਿਭਾਗ ਅਨੁਸਾਰ ਹੁਣ ਤੱਕ 2 ਲੱਖ 43 ਹਜ਼ਾਰ 476 ਸੈਂਪਲ ਲਏ, ਜਿਨ੍ਹਾਂ 'ਚੋਂ 5629 ਪਾਜ਼ੇਟਿਵ, 2 ਲੱਖ 34 ਹਜ਼ਾਰ 165 ਮਰੀਜ਼ ਨੈਗੇਟਿਵ ਅਤੇ 3 ਹਜ਼ਾਰ 936 ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਇਲਾਵਾ ਰਾਜ 'ਚ ਕੁੱਲ ਐਕਟਿਵ ਕੇਸ ਇਕ ਹਜ਼ਾਰ 890, ਰਿਕਵਰ ਕੇਸ ਤਿੰਨ ਹਜ਼ਾਰ 068 ਅਤੇ 2 ਹਜ਼ਾਰ 666 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

DIsha

This news is Content Editor DIsha