ਰਾਜਸਥਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 51924 ਹੋਈ, ਹੁਣ ਤੱਕ 784 ਲੋਕਾਂ ਦੀ ਗਈ ਜਾਨ

08/09/2020 12:13:05 PM

ਜੈਪੁਰ- ਰਾਜਸਥਾਨ 'ਚ ਐਤਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ 596 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 51 ਹਜ਼ਾਰ 924 ਹੋ ਗਈ ਹੈ, ਜਦੋਂ ਕਿ 6 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 784 ਹੋ ਗਿਆ। ਮੈਡੀਕਲ ਵਿਭਾਗ ਵਲੋਂ ਜਾਰੀ ਰਿਪੋਰਟ ਅਨੁਸਾਰ ਕੋਰੋਨਾ ਇਨਫੈਕਸ਼ਨ ਦੇ ਸਭ ਤੋਂ ਵੱਧ ਮਾਮਲੇ ਰਾਜਧਾਨੀ ਜੈਪੁਰ 'ਚ 71, ਸੀਕਰ 'ਚ 57, ਬਾੜਮੇਰ 'ਚ 42, ਰਾਜਸਮੰਦ 'ਚ 46, ਅਜਮੇਰ 'ਚ 43, ਨਾਗੌਰ 'ਚ 34, ਚਿਤੌੜਗੜ੍ਹ 'ਚ 39, ਉਦੇਪੁਰ 'ਚ 28, ਸਿਰੋਹੀ 'ਚ 18, ਬਾਰਾਂ 'ਚ 23 ਮਰੀਜ਼ ਸਾਹਮਣੇ ਆਏ ਹਨ।

ਉੱਥੇ ਹੀ ਅਲਵਰ 'ਚ 26, ਕਰੌਲੀ 'ਚ 6, ਸਵਾਈਮਾਧੋਪੁਰ 'ਚ 25, ਬੀਕਾਨੇਰ 'ਚ 29, ਸ਼੍ਰੀਗੰਗਾਨਗਰ 'ਚ 23, ਝਾਲਾਵਾੜ 'ਚ 8, ਡੂੰਗਰਪੁਰ ਅਤੇ ਦੌਸਾ 'ਚ 5-5, ਪ੍ਰਤਾਪਗੜ੍ਹ 'ਚ 7, ਝੁੰਝੁਨੂੰ 'ਚ ਇਕ ਨਵਾਂ ਕੋਰੋਨਾ ਪੀੜਤ ਮਰੀਜ਼ ਸਾਹਮਣੇ ਆਇਆ ਹੈ। ਸਵੇਰੇ ਜਾਰੀ ਰਿਪੋਰਟ ਅਨੁਸਾਰ 6 ਪੀੜਤਾਂ ਦੀ ਮੌਤ ਹੋਈ, ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵੱਧ ਕੇ 784 ਹੋ ਗਈ। ਸੂਬੇ 'ਚ ਸਰਗਰਮ ਮਾਮਲੇ 13 ਹਜ਼ਾਰ 847 ਹਨ।

DIsha

This news is Content Editor DIsha