ਰਾਜਸਥਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 50 ਹਜ਼ਾਰ ਦੇ ਪਾਰ, ਹੁਣ ਤੱਕ 776 ਲੋਕਾਂ ਦੀ ਗਈ ਜਾਨ

08/08/2020 11:59:33 AM

ਜੈਪੁਰ- ਰਾਜਸਥਾਨ 'ਚ ਸ਼ਨੀਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ 499 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 50 ਹਜ਼ਾਰ 656 ਹੋ ਗਈ ਹੈ, ਜਦੋਂ ਕਿ 9 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 776 ਹੋ ਗਿਆ ਹੈ। ਮੈਡੀਕਲ ਵਿਭਾਗ ਵਲੋਂ ਸ਼ਨੀਵਾਰ ਨੂੰ ਜਾਰੀ ਰਿਪੋਰਟ ਅਨੁਸਾਰ ਕੋਰੋਨਾ ਇਨਫੈਕਸ਼ਨ ਦੇ ਸਭ ਤੋਂ ਵੱਧ 93 ਮਾਮਲੇ ਅਲਵਰ 'ਚ ਮਿਲੇ ਹਨ, ਜਦੋਂ ਕਿ ਉਦੇਪੁਰ 'ਚ 47, ਸੀਕਰ 'ਚ 26, ਬਾੜਮੇਰ 'ਚ 27, ਨਾਗੌਰ 'ਚ 52, ਬਾਂਸਵਾੜਾ 'ਚ 25, ਕੋਟਾ 'ਚ 85, ਬੀਕਾਨੇਰ 'ਚ 2, ਝਾਲਾਵਾੜ 'ਚ 11, ਅਜਮੇਰ 'ਚ 46, ਚਿਤੌੜਗੜ੍ਹ 'ਚ 1, ਜੈਪੁਰ 'ਚ 42, ਡੂੰਗਰਪੁਰ 'ਚ 18, ਟੋਂਕ 'ਚ 7 ਅਤੇ ਝੁੰਝੁਨੂੰ 'ਚ 19 ਪੀੜਤ ਮਿਲੇ ਹਨ।

ਸਵੇਰੇ ਜਾਰੀ ਰਿਪੋਰਟ ਅਨੁਸਾਰ 9 ਮਰੀਜ਼ਾਂ ਦੀ ਮੌਤ ਹੋਈ, ਜਿਨ੍ਹਾਂ 'ਚੋਂ ਬਾਰਾਂ 'ਚ 3, ਕੋਟਾ 'ਚ 3 ਅਤੇ ਟੋਂਕ 'ਚ ਇਕ ਅਤੇ ਉਦੇਪੁਰ 'ਚ ਇਕ ਕੋਰੋਨਾ ਪੀੜਤ ਰੋਗੀ ਦੀ ਮੌਤ ਹੋਈ ਹੈ। ਸੂਬੇ 'ਚ ਹੁਣ ਤੱਕ 50 ਹਜ਼ਾਰ 656 ਪਾਜ਼ੇਟਿਵ ਮਿਲੇ ਹਨ। ਇਨ੍ਹਾਂ 'ਚੋਂ 13 ਹਜ਼ਾਰ 570 ਸਰਗਰਮ ਮਾਮਲੇ ਹਨ ਅਤੇ ਹੁਣ ਤੱਕ 776 ਲੋਕਾਂ ਦੀ ਮੌਤ ਹੋ ਚੁਕੀ ਹੈ।

DIsha

This news is Content Editor DIsha