ਰਾਜਸਥਾਨ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 46 ਹਜ਼ਾਰ ਦੇ ਪਾਰ, ਹੁਣ ਤੱਕ 727 ਲੋਕਾਂ ਦੀ ਹੋਈ ਮੌਤ

08/04/2020 11:51:09 AM

ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਦੇ ਅੱਜ ਯਾਨੀ ਮੰਗਲਵਾਰ ਨੂੰ 551 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 46 ਹਜ਼ਾਰ ਦੇ ਪਾਰ ਹੋ ਗਈ ਹੈ। ਉੱਥੇ ਹੀ 8 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੀ ਵੱਧ ਕੇ 727 ਪਹੁੰਚ ਗਈ। ਮੈਡੀਕਲ ਵਿਭਾਗ ਅਨੁਸਾਰ ਇਨ੍ਹਾਂ ਨਵੇਂ ਮਾਮਲਿਆਂ ਨਾਲ ਪ੍ਰਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 46 ਹਜ਼ਾਰ 86 ਹੋ ਗਈ ਹੈ। ਅਜਮੇਰ 'ਚ ਤਿੰਨ, ਅਲਵਰ 'ਚ 2, ਕਰੌਲੀ, ਸੀਕਰ ਅਤੇ ਹੋਰ ਸੂਬੇ ਤੋਂ ਆਏ ਇਕ-ਇਕ ਮਰੀਜ਼ ਦੀ ਮੌਤ ਹੋਣ ਨਾਲ ਪ੍ਰਦੇਸ਼ 'ਚ ਮ੍ਰਿਤਕਾਂ ਦੀ ਗਿਣਤੀ 727 ਹੋ ਗਈ ਹੈ। ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 95 ਮਾਮਲੇ ਭੀਲਵਾੜਾ 'ਚ ਸਾਹਮਣੇ ਆਏ ਹਨ।

ਇਸ ਤਰ੍ਹਾਂ ਅਲਵਰ 85, ਕੋਟਾ 73, ਪਾਲੀ 72, ਬੀਕਾਨੇਰ 55, ਜੈਪੁਰ 43, ਬਾੜਮੇਰ 37, ਉਦੇਪੁਰ 32, ਡੂੰਗਰਪੁਰ 24, ਬਾਰਾਂ 17, ਚੁਰੂ 11, ਜੈਸਲਮੇਰ ਅਤੇ ਬਾਂਸਵਾੜਾ 'ਚ 3-3 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਨਵੇਂ ਮਾਮਲਿਆਂ 'ਚ ਇਕ ਮਾਮਲਾ ਸੂਬੇ ਦੇ ਹਾਰ ਦੇ ਵਿਅਕਤੀ ਦਾ ਸ਼ਾਮਲ ਹੈ। ਇਸ ਤੋਂ ਪਹਿਲਾਂ ਜੈਪੁਰ 'ਚ ਪੀੜਤਾਂ ਦੀ ਗਿਣਤੀ ਵੱਧ ਕੇ 5841 ਪਹੁੰਚ ਗਈ। ਇਸੇ ਤਰ੍ਹਾਂ ਅਲਵਰ 'ਚ 4458, ਬਾੜਮੇਰ 1582, ਬੀਕਾਨੇਰ 2201, ਕੋਟਾ 2158, ਉਦੇਪੁਰ 1397, ਪਾਲੀ 2824, ਜੈਸਲਮੇਰ 205, ਡੂੰਗਰਪੁਰ 642, ਚੁਰੂ 694, ਭੀਲਵਾੜਾ 797, ਬਾਰਾਂ 198 ਅਤੇ ਬਾਂਸਵਾੜਾ 'ਚ ਕੋਰੋਨਾ ਪੀੜਤਾਂ ਦੀ ਗਿਣਤੀ 223 ਹੋ ਗਈ। ਸੂਬੇ ਦੇ ਬਾਹਰ ਦੇ ਪੀੜਤ ਲੋਕਾਂ ਦੀ ਗਿਣਤੀ ਵੀ ਵੱਧ ਕੇ 189 ਹੋ ਗਈ। ਪ੍ਰਦੇਸ਼ 'ਚ ਕੋਰੋਨਾ ਦੀ ਜਾਂਚ ਲਈ ਹੁਣ ਤੱਕ 15 ਲੱਖ 84 ਹਜ਼ਾਰ 925 ਸੈਂਪਲ ਲਏ ਗਏ, ਜਿਨ੍ਹਾਂ 'ਚੋਂ 15 ਲੱਖ 38 ਹਜ਼ਾਰ 352 ਦੀ ਰਿਪੋਰਟ ਨੈਗੇਟਿਵ ਪਾਈ ਗਈ, ਜਦੋਂ ਕਿ 467 ਦੀ ਰਿਪੋਰਟ ਆਉਣੀ ਬਾਕੀ ਹੈ। ਸੂਬੇ 'ਚ ਹੁਣ ਤੱਕ 32 ਹਜ਼ਾਰ 157 ਮਰੀਜ਼ ਸਿਹਤਮੰਦ ਹੋ ਚੁਕੇ ਹਨ, ਜਦੋਂ ਕਿ 30 ਹਜ਼ਾਰ 568 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।


DIsha

Content Editor

Related News