ਰਾਜਸਥਾਨ: ਕਾਲਜ ''ਚ ਦਿਨ-ਦਿਹਾੜੇ ਵਿਦਿਆਰਥਣ ਨਾਲ ਰੇਪ, ਦੋਸ਼ੀ ਫਰਾਰ

Tuesday, Oct 23, 2018 - 12:15 PM (IST)

ਰਾਜਸਥਾਨ— ਰਾਜਸਥਾਨ ਦੇ ਨਾਗੌਰ 'ਚ ਇਕ ਵਿਦਿਆਰਥਣ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਨੇ ਕਾਲਜ 'ਚ ਹੀ ਵਿਦਿਆਰਥਣ ਨਾਲ ਰੇਪ ਕੀਤਾ। ਘਟਨਾ 20 ਅਕਤੂਬਰ ਦੀ ਹੈ। ਜਾਣਕਾਰੀ ਮੁਤਾਬਕ ਵਿਦਿਆਰਥਣ ਕਾਲਜ 'ਚ ਕਲਾਸ ਅਟੈਂਡ ਕਰਨ ਗਈ ਸੀ ਉਦੋਂ ਦੋਸ਼ੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਕਾਲਜ 'ਚ ਜਿਸ ਕਮਰੇ 'ਚ ਘਟਨਾ ਹੋਈ, ਉਸ ਨੂੰ ਸੀਲ ਕਰ ਦਿੱਤਾ ਗਿਆ ਹੈ। 

ਪੀੜਤਾ ਮੁਤਾਬਕ ਦੋਸ਼ੀ ਦਾ ਨਾਂ ਪ੍ਰੇਮ ਪ੍ਰਕਾਸ਼ ਦੱਸਿਆ ਜਾ ਰਿਹਾ ਹੈ। 20 ਅਕਤੂਬਰ ਨੂੰ 12.30 ਵਜੇ ਕਰੀਬ ਦੋਸ਼ੀ ਨੇ ਪੀੜਤਾ ਨੂੰ ਕਿਸੇ ਕੰਮ ਤੋਂ ਬੁਲਾਇਆ ਅਤੇ ਕਾਲਜ ਦੀ ਉਪਰਲੀ ਮੰਜਿਲ 'ਤੇ ਇਕ ਕਮਰੇ 'ਚ ਲੈ ਲਿਆ। ਕਮਰੇ 'ਚ ਜਾਂਦੇ ਹੀ ਦੋਸ਼ੀ ਨੇ ਦਰਵਾਜ਼ਾ ਬੰਦ ਕਰ ਲਿਆ ਅਤੇ ਘਟਨਾ ਨੂੰ ਅੰਜਾਮ ਦਿੱਤਾ। ਦਿਨ-ਦਿਹਾੜੇ ਇਸ ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਦੋਸ਼ੀ ਫਰਾਰ ਹੋ ਗਿਆ। ਸੋਮਵਾਰ ਨੂੰ ਪੀੜਤਾ ਦੀ ਤਬੀਅਤ ਖਰਾਬ ਹੋਣ ਦੇ ਬਾਅਦ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੇ ਬਾਰੇ ਪਤਾ ਚੱਲਿਆ। ਜਿਸ ਦੇ ਬਾਅਦ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

 


Related News