ਬੱਸ 'ਤੇ ਬਿਜਲੀ ਦੀ ਤਾਰ ਡਿੱਗਣ ਨਾਲ ਲੱਗੀ ਅੱਗ, ਇਕ ਔਰਤ ਦੀ ਮੌਤ, 8 ਜ਼ਖਮੀ

07/10/2019 10:49:35 AM

ਰਾਜਸਥਾਨ— ਰਾਜਸਥਾਨ ਦੇ ਮੇਵਾਤ ਇਲਾਕੇ 'ਚ ਇਕ ਯਾਤਰੀ ਬੱਸ 'ਤੇ ਬਿਜਲੀ ਦੀ ਤਾਰ ਡਿੱਗਣ ਨਾਲ ਵੱਡਾ ਹਾਦਸਾ ਹੋ ਗਿਆ। ਭਰਤਪੁਰ ਜ਼ਿਲੇ ਦੇ ਗੁਲਪਾੜਾ ਪਿੰਡ ਦੇ ਬੱਸ ਸਟੈਂਡ 'ਤੇ ਹੋਏ ਇਸ ਹਾਦਸੇ 'ਚ ਬਿਜਲੀ ਦੀ ਤਾਰ ਡਿੱਗਣ ਤੋਂ ਬਾਅਦ ਕਰੰਟ ਆ ਗਿਆ ਅਤੇ ਅੱਗ ਲੱਗ ਗਈ। ਕਰੰਟ ਅਤੇ ਅੱਗ ਲੱਗਣ ਤੋਂ ਬਾਅਦ ਬੱਸ 'ਚ ਹੜਕੰਪ ਮਚ ਗਿਆ। ਇਸ ਦੌਰਾਨ ਬੱਸ ਸਵਾਰ ਇਕ ਦਰਜਨ ਯਾਤਰੀ ਜ਼ਖਮੀ ਹੋ ਗਏ। ਕੁਝ ਯਾਤਰੀ ਕਰੰਟ ਨਾਲ ਬੁਰੀ ਤਰ੍ਹਾਂ ਝੁਲਸ ਗਏ ਹਨ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ। 9 ਲੋਕਾਂ ਨੂੰ ਹਸਪਤਾਲ ਤੋਂ ਅਲਵਰ ਰੈਫਰ ਕੀਤਾ ਗਿਆ ਹੈ। 

ਅਲਵਰ 'ਚ ਇਲਾਜ ਦੌਰਾਨ ਜ਼ਖਮੀ ਔਰਤ ਸ਼ਾਂਤੀਦੇਵੀ ਨੇ ਦਮ ਤੋੜ ਦਿੱਤਾ ਅਤੇ ਹੋਰ 6 ਜ਼ਖਮੀਆਂ ਨੂੰ ਰਾਜੀਵ ਗਾਂਧੀ ਹਸਪਤਾਲ ਅਤੇ 2 ਨੂੰ ਨਿੱਜੀ ਹਸਪਤਾਲ 'ਚ ਇਲਾਜ ਜਾਰੀ ਹੈ। ਸੀਕਰੀ ਥਾਣਾ ਇੰਚਾਰਜ ਮਨੀਸ਼ ਸ਼ਰਮਾ ਨੇ ਦੱਸਿਆ ਕਿ ਬੱਸ 'ਤੇ ਸਵਾਰ ਬਿਜਲੀ ਦਾ ਤਾਰ ਟੁੱਟ ਕੇ ਡਿੱਗਿਆ ਸੀ। ਮੇਵਾਤ ਦੇ ਗੁਲਪਾੜਾ ਬੱਸ ਸਟੈਂਡ 'ਤੇ ਹੋਏ ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਰਾਹਤ ਅਤੇ ਬਚਾਅ ਦਲ ਮੌਕੇ 'ਤੇ ਪਹੁੰਚਿਆ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

DIsha

This news is Content Editor DIsha