ਰਾਜਸਥਾਨ : ਬਾੜਮੇਰ 'ਚ ਕ੍ਰੈਸ਼ ਹੋਇਆ ਫੌਜ ਦਾ ਮਿਗ-21 ਜਹਾਜ਼, 2 ਪਾਇਲਟਾਂ ਦੀ ਮੌਤ

07/28/2022 10:54:47 PM

ਰਾਜਸਥਾਨ-ਰਾਜਸਥਾਨ ਦੇ ਬਾੜਮੇਰ ਨੇੜੇ ਭਾਰਤੀ ਹਵਾਈ ਫੌਜ ਦਾ ਇਕ ਮਿਗ-21 ਲੜਾਕੂ ਜਹਾਜ਼ ਹਾਸਦਾਗ੍ਰਾਸਤ ਹੋ ਗਿਆ। ਮਿਗ ਜਹਾਜ਼ ਦੇ ਹੇਠਾਂ ਡਿੱਗਦੇ ਹੀ ਇਸ ਨੂੰ ਅੱਗ ਲੱਗ ਗਈ। ਖਬਰਾਂ ਮੁਤਾਬਕ ਇਸ ਹਾਦਸੇ 'ਚ ਮਿਗ ਜਹਾਜ਼ ਉਡਾ ਰਹੇ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ ਹੈ। ਹਾਦਸੇ ਦੀ ਸੂਚਨਾ 'ਤੇ ਪੁਲਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਇਸ ਦੇ ਨਾਲ ਹੀ ਹਵਾਈ ਫੌਜ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜ਼ਰਦਾਰੀ ਹੋਏ ਕੋਰੋਨਾ ਇਨਫੈਕਟਿਡ

ਦੱਸਿਆ ਜਾ ਰਿਹਾ ਹੈ ਕਿ ਮਿਗ ਜਹਾਜ਼ ਰੁਟੀਨ ਉਡਾਣ 'ਚ ਸੀ ਅਤੇ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਹਵਾਈ ਫੌਜ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਿਥੇ ਜਹਾਜ਼ ਹਾਸਦਾਗ੍ਰਸਤ ਹੋਇਆ ਹੈ, ਉਥੇ ਕੁਝ ਝੌਂਪੜੀਆਂ ਅਤੇ ਹੋਰ ਕੱਚੇ ਘਰ ਸਨ। ਹਾਦਸਾ ਇਨਾ ਭਿਆਨਕ ਸੀ ਕਿ ਮਿਗ ਦਾ ਮਲਬਾ ਅੱਧਾ ਕਿਲੋਮੀਟਰ ਦੂਰ ਤੱਕ ਬਿਖਰ ਗਿਆ ਅਤੇ ਇਨ੍ਹਾਂ ਘਰਾਂ ਨੂੰ ਅੱਗ ਲੱਗ ਗਈ। ਹਾਲਾਂਕਿ, ਇਸ ਦੌਰਾਨ ਪਾਇਲਟ ਤੋਂ ਇਲਾਵਾ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪਿੰਡ ਵਾਸੀਆਂ ਨੇ ਮਿੱਟੀ ਅਤੇ ਪਾਣੀ ਦੀ ਮਦਦ ਨਾਲ ਜਹਾਜ਼ ਅਤੇ ਘਰਾਂ ਨੂੰ ਲੱਗੀ ਅੱਗ ਨੂੰ ਬੁਝਾਇਆ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ 2022 : ਭਾਰਤ ਦਾ ਪੂਰਾ ਸ਼ਡਿਊਲ, ਆਖ਼ਰੀ 2 ਦਿਨਾਂ 'ਚ ਹੋਣਗੇ ਸਭ ਤੋਂ ਜ਼ਿਆਦਾ ਮੈਡਲ ਮੁਕਾਬਲੇ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar