ਫੋਨ ’ਤੇ ਪਾਪਾ ਨੂੰ ਬੋਲਿਆ ‘ਬਾਏ’ ਅਤੇ ਫਿਰ ਕੁਝ ਹੀ ਮਿੰਟਾਂ ’ਚ ਦਰਦਨਾਕ ਹਾਦਸੇ ’ਚ ਗਈ ਜਾਨ
07/11/2022 4:30:19 PM
ਨੈਸ਼ਨਲ ਡੈਸਕ– ਰਾਜਸਥਾਨ ’ਚ ਇਕ ਦਰਦਨਾਕ ਹਾਦਸਾ ਵਾਪਰਿਆ। ਦਰਅਸਲ ਫੋਨ ’ਤੇ ਪਾਪਾ ਨੂੰ ਬਾਏ ਆਖਦੇ ਹੀ ਪੁੱਤਰ ਦੀ ਮੌਤ ਹੋ ਗਈ। ਇਹ ਮਾਮਲਾ ਰਾਜਸਥਾਨ ਦੇ ਭੀਲਵਾੜਾ ’ਚ ਵਾਪਰਿਆ, ਜਿੱਥੇ ਇਕ ਬੇਕਾਬੂ ਟਰੱਕ ਵਾਹਨਾਂ ਨੂੰ ਕੁਚਲਦਾ ਹੋਇਆ ਪਲਟ ਗਿਆ। ਇਸ ਹਾਦਸੇ ’ਚ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਕਾਰ ਸਵਾਰ ’ਚ 4 ਹੋਰ ਲੋਕ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਟਰੱਕ ਦਾ ਡਰਾਈਵਰ ਨਸ਼ੇ ’ਚ ਧੁੱਤ ਸੀ ਅਤੇ ਇਹ ਹਾਦਸਾ ਵਾਪਰ ਗਿਆ। ਹਾਦਸਾ ਚਿਤੌੜਗੜ੍ਹ-ਅਜਮੇਰ ਹਾਈਵੇਅ ’ਤੇ ਵਾਪਰਿਆ। ਉਥੇ ਹੀ ਹਾਦਸੇ ਮਗਰੋਂ ਉੱਥੇ ਮੌਜੂਦ ਲੋਕਾਂ ਨੇ ਟਰੱਕ ਡਰਾਈਵਰ ਅਤੇ ਕਲੀਨਰ ਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਪੁਲਸ ਹਵਾਲੇ ਕਰ ਦਿੱਤਾ।
ਜਾਣਕਾਰੀ ਮੁਤਾਬਕ ਇਸ ਹਾਦਸੇ ’ਚ ਬਿਜੋਲੀਆ ਦੇ ਰਹਿਣ ਵਾਲੇ ਸ਼ੁਭਮ ਸੋਨੀ ਦੀ ਟਰੱਕ ਨਾਲ ਕੁਚਲੇ ਜਾਣ ਕਾਰਨ ਮੌਕੇ ’ਤੇ ਮੌਤ ਹੋ ਗਈ। ਇਹ ਹਾਦਸਾ ਇਸ ਲਈ ਜ਼ਿਆਦਾ ਦਰਦਨਾਕ ਰਿਹਾ ਕਿਉਂਕਿ ਮ੍ਰਿਤਕ ਸ਼ੁਭਮ ਦੇ ਪਿਤਾ ਨੇ ਦੱਸਿਆ ਕਿ ਮਰਨ ਤੋਂ ਠੀਕ ਕੁਝ ਮਿੰਟ ਪਹਿਲਾਂ ਉਨ੍ਹਾਂ ਦੀ ਫੋਨ ’ਤੇ ਪੁੱਤਰ ਨਾਲ ਗੱਲ ਹੋਈ ਸੀ। ਓਧਰ ਪੁਲਸ ਨੇ ਦੱਸਿਆ ਕਿ ਨਸ਼ੇ ’ਚ ਧੁੱਤ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।