ਲਾਕਡਾਊਨ-4 : ਜੋਧਪੁਰ 'ਚ ਵਿਆਹ ਦੇ ਬੰਧਨ 'ਚ ਬੱਝਾ ਜੋੜਾ, ਲਾੜੀ ਨੇ ਦਿੱਤਾ ਇਹ ਸੰਦੇਸ਼ (ਤਸਵੀਰਾਂ)

05/19/2020 11:35:58 AM

ਜੋਧਪੁਰ— ਦੇਸ਼ 'ਚ ਇਸ ਸਮੇਂ ਲਾਕਡਾਊਨ ਦਾ ਚੌਥਾ ਪੜਾਅ ਚੱਲ ਰਿਹਾ ਹੈ, ਜੋ ਕਿ 31 ਮਈ ਤੱਕ ਜਾਰੀ ਰਹੇਗਾ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 25 ਮਾਰਚ ਤੋਂ ਕੇਂਦਰ ਸਰਕਾਰ ਵਲੋਂ ਲਾਕਡਾਊਨ ਲਾਗੂ ਕੀਤਾ ਗਿਆ ਸੀ। ਲਾਕਡਾਊਨ ਕਾਰਨ ਕੰਮਕਾਜ ਠੱਪ ਰਹੇ ਅਤੇ ਵਿਆਹਾਂ-ਸ਼ਾਦੀਆਂ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜ਼ਿਆਦਾਤਰ ਲੋਕਾਂ ਵਲੋਂ ਵਿਆਹ ਅੱਗੇ ਪਾ ਦਿੱਤੇ ਗਏ ਹਨ। ਲਾਕਡਾਊਨ ਦਾ ਕੁਝ ਲੋਕਾਂ ਨੇ ਫਾਇਦਾ ਵੀ ਲਿਆ ਹੈ, ਉਹ ਇਹ ਹੈ ਕਿ ਘੱਟ ਗਿਣਤੀ 'ਚ ਬਰਾਤੀਆਂ ਨਾਲ ਵਿਆਹ ਦੀਆਂ ਰਮਸਾਂ ਹੋ ਰਹੀਆਂ ਹਨ। ਯਾਨੀ ਕਿ ਵਿਆਹਾਂ 'ਚ 5 ਤੋਂ 7 ਲੋਕ ਹੀ ਸ਼ਾਮਲ ਹੋ ਰਹੇ ਹਨ। ਕੁੱਲ ਮਿਲਾ ਕੇ ਇੰਝ ਕਹਿ ਲਿਆ ਜਾਵੇ ਕਿ ਸਾਦੇ ਵਿਆਹਾਂ ਨੂੰ ਤਵੱਜੋਂ ਦਿੱਤੀ ਜਾ ਰਹੀ ਹੈ। ਨਾ ਬੈਂਡ, ਨਾ ਵਾਜਾ ਬਸ ਫੇਰਿਆਂ ਦੀ ਰਸਮਾਂ ਤੋਂ ਬਾਅਦ ਜੋੜੇ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ।

PunjabKesari

ਕੁਝ ਇਸ ਤਰ੍ਹਾਂ ਵਿਆਹ ਰਾਜਸਥਾਨ ਦੇ ਜੋਧਪੁਰ 'ਚ ਹੋਇਆ, ਜਿੱਥੇ ਇਕ ਜੋੜਾ ਵਿਆਹ ਦੇ ਬੰਧਨ 'ਚ ਬੱਝਿਆ ਹੈ। ਕੋਰੋਨਾ ਵਾਇਰਸ ਲਾਕਡਾਊਨ ਕਰ ਕੇ ਰਾਜਸਥਾਨ ਦੇ ਸ਼ਹਿਰ ਜੋਧਪੁਰ ਸਥਿਤ ਭਦਵਾਸੀਆ 'ਚ ਕੱਲ ਪੂਰੇ ਰਸਮਾਂ-ਰਿਵਾਜਾਂ ਨਾਲ ਇਹ ਵਿਆਹ ਹੋਇਆ। ਇਸ ਵਿਆਹ 'ਚ ਲਾੜਾ-ਲਾੜੀ ਨੇ ਮਾਸਕ ਪਹਿਨਿਆ ਹੋਇਆ ਸੀ ਅਤੇ ਵਿਆਹ 'ਚ ਸ਼ਾਮਲ ਹੋਣ ਵਾਲਿਆਂ ਨੇ ਵੀ ਮਾਸਕ ਪਹਿਨਿਆ ਸੀ। ਇਸ ਤੋਂ ਇਲਾਵਾ ਸੋਸ਼ਲ ਡਿਸਟੈਂਸਿੰਗ ਦਾ ਵੀ ਵਿਆਹ 'ਚ ਪੂਰਾ ਧਿਆਨ ਰੱਖਿਆ ਗਿਆ।

PunjabKesari

ਓਧਰ ਲਾੜੀ ਨੀਤੂ ਨੇ ਕਿਹਾ ਕਿ ਉਹ ਇਸ ਵਿਆਹ ਤੋਂ ਬਹੁਤ ਖੁਸ਼ ਹੈ। ਉਸ ਨੇ ਕਿਹਾ ਕਿ ਅਸੀਂ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪੂਰਾ ਪਾਲਣ ਕੀਤਾ ਅਤੇ ਮਾਸਕ ਵੀ ਪਹਿਨੇ। ਲਾੜੀ ਨੀਤੂ ਨੇ ਇਕ ਸੰਦੇਸ਼ ਵੀ ਦਿੱਤਾ ਕਿ ਜੇਕਰ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ।


Tanu

Content Editor

Related News