ਰਾਜਸਥਾਨ: ਟਰੱਕ ਮਾਲਕ ਨੇ ਭਰਿਆ ਹੁਣ ਤੱਕ ਦਾ ਸਭ ਤੋਂ ਵੱਡਾ ਚਲਾਨ, ਚੁਕਾਇਆ 1.41 ਲੱਖ ਦਾ ਜ਼ੁਰਮਾਨਾ

09/10/2019 10:38:15 PM

ਨਵੀਂ ਦਿੱਲੀ - ਇਕ ਟਰੱਕ ਮਾਲਿਕ ਨੇ ਹੁਣ ਤੱਕ ਦੇ ਸਭ ਤੋਂ ਵੱਡੇ ਚਲਾਨ ਦਾ ਭੁਗਤਾਨ ਕੀਤਾ ਹੈ। ਇਸ ਚਲਾਨ ਦੀ ਰਕਮ ਇੰਨੀ ਹੈ ਕਿ ਤੁਹਾਨੂੰ ਹੈਰਾਨ ਕਰ ਸਕਦੀ ਹੈ। ਦਰਅਸਲ ਰਾਜਸਥਾਨ ਦੇ ਇਕ ਟਰੱਕ ਮਾਲਿਕ ਨੇ 1,41,700 ਰੁਪਏ ਦੀ ਚਲਾਨ ਰਾਸ਼ੀ ਦਾ ਭੁਗਤਾਨ ਕੀਤਾ। ਇਹ ਚਲਾਨ 9 ਸਤੰਬਰ ਨੂੰ ਰੋਹਿਣੀ ਕੋਰਟ 'ਚ ਜਮ੍ਹਾ ਕੀਤਾ ਗਿਆ ਹੈ। ਟਰੱਕ ਦਾ ਚਲਾਨ ਓਵਰਲੋਡਿੰਗ ਦੇ ਚੱਲਦੇ 5 ਸਤੰਬਰ ਨੂੰ ਹੋਇਆ ਸੀ।

ਦੇਸ਼ 'ਚ 1 ਸਤੰਬਰ 2019 ਤੋਂ ਨਵਾਂ ਮੋਟਰ ਵ੍ਹੀਕਲ ਐਕਟ ਲਾਗੂ ਕੀਤਾ ਗਿਆ ਹੈ। ਇਸ ਐਕਟ ਦੇ ਤਹਿਤ ਦੇਸ਼ 'ਚ ਯਾਤਾਯਾਤ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ 'ਤੇ ਭਾਰੀ ਜ਼ੁਰਮਾਨਾ ਲਗਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਮੋਟਰ ਵ੍ਹੀਕਲ ਐਕਟ 2019 ਦੇ ਤਹਿਤ ਇਕ ਟਰੱਕ ਦਾ 1.16 ਲੱਖ ਰੁਪਏ ਦਾ ਚਲਾਨ ਹੋਇਆ ਸੀ। ਉਥੇ ਓੜੀਸਾ 'ਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ ਓੜੀਸਾ 'ਚ ਇਕ ਟਰੱਕ ਡਰਾਈਵਰ 'ਤੇ 86,500 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਸੀ। ਸੰਭਲਪੁਰ ਰੀਜ਼ਨਲ ਟ੍ਰਾਸਪੋਰਟ ਆਫਿਸ (ਆਰ. ਟੀ. ਓ.) ਨੇ ਟਰੱਰਕ ਡਰਾਈਵਰ ਅਸ਼ੋਕ ਜਾਧਵ 'ਤੇ 86,500 ਰੁਪਏ ਦਾ ਜ਼ੁਰਮਾਨਾ ਲਗਾਇਆ ਸੀ।

Khushdeep Jassi

This news is Content Editor Khushdeep Jassi