ਮੀਡੀਆ ਸਾਹਮਣੇ ਅਸ਼ੋਕ ਗਹਿਲੋਤ ਦਾ ''ਸ਼ਕਤੀ ਪ੍ਰਦਰਸ਼ਨ'', 102 ਵਿਧਾਇਕ ਹੋਣ ਦਾ ਕੀਤਾ ਦਾਅਵਾ

07/13/2020 2:30:49 PM

ਜੈਪੁਰ— ਰਾਜਸਥਾਨ 'ਚ ਅਸ਼ੋਕ ਗਹਿਲੋਤ ਸਰਕਾਰ 'ਤੇ ਮੰਡਰਾ ਰਿਹਾ ਸੰਕਟ ਹੁਣ ਹਟਦਾ ਨਜ਼ਰ ਆ ਰਿਹਾ ਹੈ। ਕਾਂਗਰਸ ਦੀ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਮੀਡੀਆ ਦੇ ਕੈਮਰੇ ਦੇ ਸਾਹਮਣੇ ਮੁੱਖ ਮੰਤਰੀ ਅਸ਼ੋਕ ਨੇ ਸ਼ਕਤੀ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ 102 ਵਿਧਾਇਕ ਬੈਠਕ ਵਿਚ ਮੌਜੂਦ ਹਨ। ਅਸ਼ੋਕ ਮੀਡੀਆ ਦੇ ਕੈਮਰੇ ਸਾਹਮਣੇ ਵਿਕਟਰੀ ਸਾਈਨ ਬਣਾ ਕੇ ਦਿਖਾਉਂਦੇ ਹੋਏ ਨਜ਼ਰ ਆਏ। ਇਸ ਤੋਂ ਇਹ ਗੱਲ ਸਾਫ ਹੈ ਕਿ ਅਸ਼ੋਕ ਨੇ ਸੰਦੇਸ਼ ਦਿੱਤਾ ਹੈ ਕਿ ਉਨ੍ਹਾਂ ਕੋਲ ਬਹੁਮਤ ਹੈ ਅਤੇ ਸਚਿਨ ਪਾਇਲਟ ਦੇ ਸਾਰੇ ਦਾਅਵੇ ਗਲਤ ਸਾਬਤ ਹੁੰਦੇ ਦਿੱਸ ਰਹੇ ਹਨ। ਓਧਰ ਸਚਿਨ ਪਾਇਲਟ ਜੋ ਕਿ ਰਾਜਸਥਾਨ ਦੇ ਉੱਪ ਮੁੱਖ ਮੰਤਰੀ ਹਨ, ਉਹ ਲਗਾਤਾਰ 25 ਤੋਂ ਵਧੇਰੇ ਵਿਧਾਇਕ ਹੋਣ ਦਾ ਦਾਅਵਾ ਕਰ ਰਹੇ ਸਨ। ਅਜਿਹੇ ਵਿਚ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਆਖਰਕਾਰ ਸਚਿਨ ਪਾਇਲਟ ਕੀ ਕਦਮ ਚੁੱਕਦੇ ਹਨ। ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਬਣੀਆਂ ਹੋਈਆਂ ਹਨ। 

ਇਹ ਵੀ ਪੜ੍ਹੋ:  ਰਾਜਸਥਾਨ 'ਚ ਸਿਆਸੀ ਹਲ-ਚਲ: 'ਪਾਇਲਟ ਸਮੇਤ ਅਸੰਤੁਸ਼ਟ ਵਿਧਾਇਕਾਂ ਲਈ ਦਰਵਾਜ਼ੇ ਖੁੱਲ੍ਹੇ'
ਕਾਂਗਰਸ ਨੇ ਵ੍ਹਿਪ ਜਾਰੀ ਕੀਤਾ ਸੀ ਕਿ ਜੋ ਲੋਕ ਮੁੱਖ ਮੰਤਰੀ ਦੀ ਬੁਲਾਈ ਬੈਠਕ ਵਿਚ ਨਹੀਂ ਆਉਣਗੇ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਸਚਿਨ ਪਾਇਲਟ ਨੇ ਇਸ ਬੈਠਕ 'ਚ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਇਸ ਸਿਆਸੀ ਡਰਾਮੇ ਨੇ ਐਤਵਾਰ ਨੂੰ ਕਲਾਈਮੈਕਸ ਦਾ ਰੂਪ ਲੈ ਲਿਆ। ਦਿੱਲੀ ਵਿਚ ਮੌਜੂਦ ਕੇਂਦਰੀ ਅਗਵਾਈ ਨੂੰ ਐਕਸ਼ਨ 'ਚ ਆਉਣਾ ਪਿਆ। ਦਿੱਲੀ ਤੋਂ ਤਿੰਨ ਨੇਤਾ ਜੈਪੁਰ ਪਹੁੰਚ, ਜਿਨ੍ਹਾਂ ਨੇ ਅਸ਼ੋਕ ਗਹਿਲੋਤ ਅਤੇ ਹੋਰ ਵਿਧਾਇਕਾਂ ਨਾਲ ਬੈਠਕ ਕੀਤੀ।

ਇਹ ਵੀ ਪੜ੍ਹੋ:  ਰਾਜਸਥਾਨ 'ਚ ਆਇਆ ਸਿਆਸੀ ਤੂਫ਼ਾਨ, ਗਹਿਲੋਤ ਸਰਕਾਰ 'ਤੇ ਛਾਏ ਸੰਕਟ ਦੇ ਬੱਦਲ

ਰਾਜਸਥਾਨ ਵਿਚ ਕਾਂਗਰਸ ਦੋ ਧੜਿਆਂ ਵਿਚ ਵੰਡੀ ਜਾ ਚੁੱਕੀ ਹੈ। ਅਜਿਹੇ ਵਿਚ ਹਰ ਕਿਸੇ ਦੇ ਆਪਣੇ-ਆਪਣੇ ਦਾਅਵੇ ਕੀਤੇ ਜਾ ਰਹੇ ਹਨ। ਸਚਿਨ ਪਾਇਲਟ ਦੇ ਧੜੇ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਕਰੀਬ 30 ਵਿਧਾਇਕ ਹਨ। ਜਲਦੀ ਹੀ ਇਹ ਵਿਧਾਇਕ ਆਪਣਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਸੌਂਪ ਸਕਦੇ ਹਨ। ਦੂਜੇ ਪਾਸੇ ਕਾਂਗਰਸ ਇਸ ਦਾਅਵੇ ਨੂੰ ਸਿਰੇ ਤੋਂ ਨਾਕਾਰ ਰਹੀ ਹੈ।

Tanu

This news is Content Editor Tanu