15 ਦਿਨ ਪਹਿਲਾਂ ਐਕਸੀਡੈਂਟ ਹੋਣ ਤੋਂ ਬਾਅਦ ਵੀ ਖਿੱਚਿਆ 9.5 ਟਨ ਦਾ ਟਰੱਕ

03/16/2019 11:42:04 AM

ਰੋਹਤਕ-''ਕੋਮਲ ਹੈ ਪਰ ਕਮਜ਼ੋਰ ਨਹੀਂ ਤੂੰ, ਸ਼ਕਤੀ ਦਾ ਨਾਮ ਹੀ ਨਾਰੀ ਹੈ।'' ਇਹ ਕਹਾਵਤ ਤਾਂ ਤੁਸੀਂ ਸਾਰਿਆਂ ਨੇ ਸੁਣੀ ਹੋਵੇਗੀ। ਇਸ ਕਹਾਵਤ ਨੂੰ ਸੱਚ ਕਰਨ ਵਾਲੀ 25 ਸਾਲਾਂ ਰਾਜਲਕਸ਼ਮੀ ਨੇ ਇੱਕ ਅਜਿਹਾ ਕਾਰਨਾਮਾ ਕੀਤਾ ਹੈ ਜਿਸ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਜੀ ਹਾਂ, 15 ਦਿਨ ਪਹਿਲਾਂ ਸੱਟ ਲੱਗਣ ਦੇ ਬਾਵਜ਼ੂਦ ਵੀ ਰਾਜਲਕਸ਼ਮੀ ਨੇ ਅੰਬੇਦਕਰ ਚੌਕ 'ਚ ਸਾਢੇ 9 ਟਨ ਦਾ ਵਜ਼ਨੀ ਟਰੱਕ ਖਿੱਚ ਕੇ ਅਪਣਾ ਨਾਂ "ਵਰਲਡ ਰਿਕਾਰਡ ਅਤੇ ਗਿਨੀਜ਼ ਬੁੱਕ ਆਫ ਰਿਕਾਰਡ" 'ਚ ਦਰਜ ਕਰਵਾ ਲਿਆ। ਇਸ ਤੋਂ ਇਲਾਵਾ ਰਾਜਲਕਸ਼ਮੀ ਨੇ ਆਪਣੇ 25 ਵਾਲੰਟੀਅਰਾਂ ਨਾਲ ਕਰਨਾਟਕ ਤੋਂ ਬੁਲਟ ਚਲਾ ਕੇ ਗੋਆ, ਮਹਾਰਾਸ਼ਟਰ, ਗੁਜਰਾਤ , ਐੱਮ. ਪੀ, ਯੂ. ਪੀ ਅਤੇ ਪੰਜਾਬ ਸਮੇਤ 162 ਜ਼ਿਲਿਆ 'ਚ ਨਾਰੀ ਸ਼ਕਤੀ ਦਾ ਪ੍ਰਦਰਸਨ ਕਰ ਚੁੱਕੀ ਹੈ। ਰਾਜਲਕਸ਼ਮੀ ਸ਼ੁੱਕਰਵਾਰ ਨੂੰ ਰੋਹਤਕ ਪਹੁੰਚੀ, ਜਿੱਥੇ ਸਹਿਕਾਰਤਾ ਮੰਤਰੀ ਮਨੀਸ਼ ਗ੍ਰੋਵਰ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਪਰਿਵਾਰ ਨੇ ਫੌਜ 'ਚ ਭਰਤੀ ਹੋਣ ਤੋਂ ਰੋਕਿਆ-
ਰਾਜ ਲਕਸ਼ਮੀ ਮਾਂਡਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਸੁਪਨਾ ਫੌਜ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਸੀ। ਪਰਿਵਾਰ ਦੀ ਇਕੱਲੀ ਅਤੇ ਲਾਡਲੀ ਹੋਣ ਕਾਰਨ ਦਾਦੇ ਨੇ ਫੌਜ 'ਚ ਭਰਤੀ ਹੋਣ ਦੀ ਇਜ਼ਾਜਤ ਨਹੀਂ ਦਿੱਤੀ। ਉਦੋਂ ਤੋਂ ਉਨ੍ਹਾਂ ਨੇ ਕਾਲਜ ਅਤੇ ਹਸਪਤਾਲ 'ਚ ਜਾ ਕੇ ਔਰਤਾਂ ਦੀ ਕਾਊਂਸਲਿੰਗ ਕਰਨੀ ਸ਼ੁਰੂ ਕੀਤੀ। 20 ਸਾਲ ਦੀ ਉਮਰ 'ਚ ਤੈਅ ਕੀਤਾ ਕਿ ਉਹ ਵੇਟ ਪੂਲਰ ਬਣੇਗੀ। 5 ਸਾਲ ਤੱਕ ਪ੍ਰੈਕਟਿਸ ਕਰਨ ਤੋਂ ਬਾਅਦ 25 ਸਾਲ ਦੀ ਉਮਰ 'ਚ ਪਹਿਲੀ ਵਾਰ ਸਾਢੇ 9 ਟਨ ਦੇ ਵਜ਼ਨ ਵਾਲਾ ਟਰੱਕ ਖਿੱਚ ਕੇ ਵਰਲਡ ਰਿਕਾਰਡ ਬਣਾਇਆ ਹੈ। ਆਉਣ ਵਾਲੇ 3 ਮਹੀਨਿਆਂ 'ਚ ਆਪਣਾ ਹੀ ਰਿਕਾਰਡ ਤੋੜਨ ਦੀ ਤਿਆਰੀ ਕਰ ਰਹੀ ਹੈ।

ਅਣ ਵਿਆਹੀਆਂ ਔਰਤਾਂ ਨੂੰ ਜਾਗਰੂਕ ਕਰਨ ਦਾ ਫੈਸਲਾ-
ਰਾਜਲਕਸ਼ਮੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਵਿਆਹ ਨਹੀਂ ਕਰੇਗੀ। ਉਸ ਸਾਰੀ ਉਮਰ ਔਰਤਾਂ ਨੂੰ ਜਾਗਰੂਕ ਕਰਨ ਦਾ ਕੰਮ ਕਰੇਗੀ।

Iqbalkaur

This news is Content Editor Iqbalkaur