ਹਿਮਾਚਲ ਕਾਂਗਰਸੀ ਨੇਤਾਵਾਂ ਨੇ ਸੁਲਤਾਨਪੁਰੀ ਨੂੰ ਪਾਰਟੀ ਤੋਂ ਬਰਖਾਸਤ ਕਰਨ ਦੀ ਕੀਤੀ ਮੰਗ

09/24/2019 6:14:46 PM

ਸੋਲਨ—ਹਿਮਾਚਲ ਕਾਂਗਰਸ ਦੇ ਕੁਝ ਨੇਤਾਵਾਂ ਨੇ ਅਸਤੀਫਾ ਦੇ ਚੁੱਕੇ ਜਨਰਲ ਸਕੱਤਰ ਵਿਨੋਦ ਸੁਲਤਾਨਪੁਰੀ ਨੂੰ ਪਾਰਟੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਕਾਂਗਰਸ ਮਾਹਰਾਂ ਮੁਤਾਬਕ ਸ਼੍ਰੀ ਸੁਲਤਾਨਪੁਰੀ ਨੇ ਪਚਛਾਦ ਅਤੇ ਧਰਮਸ਼ਾਲਾ ਉਪ ਚੋਣਾਂ ਦਾ ਐਲਾਨ ਕਰਦੇ ਸਮੇਂ ਅਸਤੀਫਾ ਦਿੱਤਾ ਅਤੇ ਮੀਡੀਆ 'ਚ ਜਨਤਕ ਵੀ ਕੀਤਾ। ਸੂਬਾ ਕਾਂਗਰਸ ਬੁਲਾਰੇ ਰਮੇਸ਼ ਚਵਾਨ ਸਮੇਤ ਕੁਝ ਨੇਤਾਵਾਂ ਨੇ ਕਿਹਾ ਹੈ ਕਿ ਸ਼੍ਰੀ ਸੁਲਤਾਨਪੁਰੀ ਨੇ ਪਾਰਟੀ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਹੈ, ਇਸ ਲਈ ਉਸ ਨੂੰ ਪਾਰਟੀ ਤੋਂ ਬਾਹਰ ਕੱਢਿਆ ਜਾਵੇ। 

ਸ਼੍ਰੀ ਚਵਾਨ ਨੇ ਦਾਅਵਾ ਕੀਤਾ ਹੈ ਕਿ ਸ਼੍ਰੀ ਸੁਲਤਾਨਪੁਰੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਸੰਪਰਕ ਕੀਤਾ ਸੀ ਅਤੇ ਉਹ ਪਚਛਾਦ ਤੋਂ ਟਿਕਟ ਚਾਹੁੰਦੇ ਸੀ, ਜਿਸ ਕਾਰਨ ਉਹ ਭਾਜਪਾ ਸਰਕਾਰ ਦੇ ਗਲਤ ਕੰਮਾਂ ਖਿਲਾਫ ਆਵਾਜ਼ ਚੁੱਕਣ ਦੇ ਬਜਾਏ ਉਨ੍ਹਾਂ ਦਾ ਸਾਥ ਦੇਣ ਲੱਗੇ। 

ਦੱਸ ਦੇਈਏ ਕਿ ਸ਼੍ਰੀ ਸੁਲਤਾਨਪੁਰੀ ਨੇ ਹਾਲ 'ਚ ਕਸੌਲੀ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਠਾਕੁਰ ਦਾਸ ਦੇ ਨਾਮਜ਼ਦਗੀ ਦੇ ਮੁੱਦੇ 'ਤੇ ਜਨਰਲ ਸਕੱਤਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀਆਂ ਟਿਕਟਾਂ ਵੰਡਣ ਦੀ ਪ੍ਰੀਕਿਆ 'ਤੇ ਵੀ ਸਵਾਲ ਚੁੱਕੇ ਸੀ। ਸ੍ਰੀ ਚਵਾਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਲੀਡਰਸ਼ਿਪ ਨੂੰ ਪੱਤਰ ਲਿਖ ਕੇ ਸ੍ਰੀ ਸੁਲਤਾਨਪੁਰੀ ਨੂੰ ਪਾਰਟੀ ਤੋਂ ਬਰਖਾਸਤ ਕੱਢਣ ਦੀ ਮੰਗ ਕਰਨਗੇ ਕਿਉਂਕਿ ਉਨ੍ਹਾਂ ਨੇ ਉਪ ਚੋਣਾਂ ਦੇ ਸਮੇਂ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।

Iqbalkaur

This news is Content Editor Iqbalkaur