ਭਾਰੀ ਬਾਰਸ਼ ਕਾਰਨ ਮੁੰਬਈ ਲੋਕਲ ''ਤੇ ਡਿੱਗਾ ਦਰੱਖਤ, ਰੇਲ ਸੇਵਾ ਹੋਈ ਪ੍ਰਭਾਵਿਤ

07/06/2019 10:14:07 AM

ਮੁੰਬਈ— ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਬਾਰਸ਼ ਨਾਲ ਬੇਹਾਲ ਹੈ। ਲਗਾਤਾਰ ਬਾਰਸ਼ ਨਾਲ ਮੁੰਬਈ ਵਾਸੀ ਪਰੇਸ਼ਾਨ ਹੋ ਗਏ ਹਨ। ਸ਼ਨੀਵਾਰ ਸਵੇਰ ਭਾਰੀ ਬਾਰਸ਼ ਨਾਲ ਮਹਾਨਗਰ ਦੀ ਲਾਈਫ਼ਲਾਈਨ ਮੰਨੀ ਜਾਣ ਵਾਲੀ ਮੁੰਬਈ ਲੋਕਲ ਦੇ ਇਕ ਰੂਟ ਦੀ ਟਰੇਨ 'ਤੇ ਦਰੱਖਤ ਡਿੱਗ ਗਿਆ। ਮੂਲੰਦ ਸਟੇਸ਼ਨ 'ਤੇ ਇਕ ਦਰੱਖਤ ਬਾਰਸ਼ ਤੋਂ ਬਾਅਦ ਲੋਕਲ ਟਰੇਨ 'ਤੇ ਡਿੱਗ ਗਿਆ, ਜਿਸ ਤੋਂ ਬਾਅਦ ਟਰੇਨ ਨੂੰ ਸਟੇਸ਼ਨ 'ਤੇ ਰੋਕਣਾ ਪਿਆ ਅਤੇ ਇਸ ਰੂਟ 'ਤੇ ਚੱਲਣ ਵਾਲੀਆਂ ਲਗਭਗ ਸਾਰੀਆਂ ਟੇਰਨਾਂ ਪ੍ਰਭਾਵਿਤ ਹੋ ਗਈਆਂ।

2 ਘੰਟੇ ਬਾਅਦ ਹੋਈ ਆਵਾਜਾਈ ਚਾਲੂ
ਦਰੱਖਤ ਡਿੱਗਣ ਨਾਲ ਉਨ੍ਹਾਂ ਦੀਆਂ ਕੁਝ ਟਹਿਣੀਆਂ ਟਰੇਨ ਨਾਲ ਉਲਝ ਗਈਆਂ। ਇਨ੍ਹਾਂ ਨੂੰ ਹਟਾਉਣ ਲਈ ਰੇਲਵੇ ਕਰਮਚਾਰੀਆਂ ਨੂੰ ਬਹੁਤ ਮਿਹਨਤ ਕਰਨੀ ਪਈ। ਕਰੀਬ 2 ਘੰਟਿਆਂ ਬਾਅਦ ਇਸ ਰੂਟ 'ਤੇ ਆਵਾਜਾਈ ਚਾਲੂ ਹੋ ਸਕੀ। ਜਿਸ ਟਰੇਨ 'ਤੇ ਇਹ ਦਰੱਖਤ ਡਿੱਗਿਆ, ਉਹ ਸਲੋਅ ਲੋਕਲ ਸੀ।

ਹੁਣ ਤੱਕ 50 ਲੋਕਾਂ ਦੀ ਹੋਈ ਮੌਤ
ਜ਼ਿਕਰਯੋਗ ਹੈ ਕਿ ਮੁੰਬਈ 'ਚ ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਬਾਰਸ਼ ਹੋ ਰਹੀ ਹੈ। ਅੱਜ ਯਾਨੀ ਸ਼ਨੀਵਾਰ ਨੂੰ ਵੀ ਇੱਥੋਂ ਦੇ ਕਈ ਇਲਾਕਿਆਂ 'ਚ ਸਵੇਰ ਤੋਂ ਬਾਰਸ਼ ਹੋ ਰਹੀ ਹੈ। ਬਾਰਸ਼ ਨਾਲ ਸ਼ਹਿਰ 'ਚ ਥਾਂ-ਥਾਂ 'ਤੇ ਪਾਣੀ ਜਮ੍ਹਾ ਹੋ ਗਿਆ ਹੈ, ਜਿਸ ਨਾਲ ਆਵਾਜਾਈ ਜਾਮ ਹੋ ਗਿਆ। ਬਾਰਸ਼ ਨਾਲ ਹੋਏ ਹਾਦਸਿਆਂ ਕਾਰਨ 50 ਤੋਂ ਵਧ ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਵੱਡੀ ਗਿਣਤੀ 'ਚ ਲੋਕ ਜ਼ਖਮੀ ਹਨ।

DIsha

This news is Content Editor DIsha