ਦੇਸ਼ ਭਰ 'ਚ ਤੇਜ਼ ਬਾਰਸ਼ ਤੇ ਅਸਮਾਨੀ ਬਿਜਲੀ ਦਾ ਕਹਿਰ, 50 ਲੋਕਾਂ ਦੀ ਮੌਤ

04/17/2019 10:04:19 AM

ਨਵੀਂ ਦਿੱਲੀ— ਦੇਸ਼ ਭਰ 'ਚ ਬਾਰਸ਼, ਹਨ੍ਹੇਰੀ-ਤੂਫਾਨ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਕਾਫੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਅਸਮਾਨੀ ਬਿਜਲੀ ਡਿੱਗਣ ਨਾਲ ਦੇਸ਼ ਦੇ ਵੱਖ-ਵੱਖ ਰਾਜਾਂ 'ਚ ਹੁਣ ਤੱਕ 50 ਲੋਕਾਂ ਦੀ ਮੌਤ ਹੋ ਚੁਕੀ ਹੈ, ਜਦੋਂ ਕਿ ਓਨੇ ਹੀ ਜ਼ਖਮੀ ਹਨ। ਮੌਸਮ ਵਿਭਾਗ ਨੇ ਬੁੱਧਵਾਰ ਅਤੇ ਵੀਰਵਾਰ ਨੂੰ ਵੀ ਮੌਸਮ ਇਸੇ ਤਰ੍ਹਾਂ ਖਰਾਬ ਰਹਿਣ ਦਾ ਅਨੁਮਾਨ ਹੈ। ਮੰਗਲਵਾਰ ਦੀ ਸ਼ਾਮ ਮੌਸਮ ਅਚਾਨਕ ਬਦਲ ਗਿਆ। ਗੁਜਰਾਤ, ਮਹਾਰਾਸ਼ਟਰ, ਰਾਜਸਥਾਨ, ਝਾਰਖੰਡ, ਹਿਮਾਚਲ, ਹਰਿਆਣਾ ਅਤੇ ਨਵੀਂ ਦਿੱਲੀ 'ਚ ਬਾਰਸ਼, ਹਨ੍ਹੇਰੀ ਅਤੇ ਬਿਜਲੀ ਡਿੱਗਣ ਨਾਲ 50 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਓਨੇ ਹੀ ਜ਼ਖਮੀ ਹਨ। ਜ਼ਿਆਦਾ ਨੁਕਸਾਨ ਗੁਜਰਾਤ, ਰਾਜਸਥਾਨ ਅਤੇ ਮੱਧ ਪ੍ਰਦੇਸ਼ 'ਚ ਹੋਇਆ ਹੈ।
ਅਸਮਾਨ ਬਿਜਲੀ ਡਿੱਗਣ ਨਾਲ ਸਭ ਤੋਂ ਵਧ ਮੌਤਾਂ ਰਾਜਸਥਾਨ 'ਚ ਹੋਈਆਂ ਹਨ। ਵੱਖ-ਵੱਖ ਥਾਂਵਾਂ 'ਤੇ ਬਿਜਲੀ ਡਿੱਗਣ ਨਾਲ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁਕੀ ਹੈ, ਜਦੋਂ ਕਿ ਕਈ ਜ਼ਖਮੀ ਹਨ। ਮੁੱਖ ਮੰਤਰੀ ਕਮਲਨਾਥ ਸਿੰਘ ਨੇ ਟਵੀਟ ਕਰ ਕੇ ਪੀੜਤ ਪਰਿਵਾਰਾਂ ਲਈ ਹਮਦਰਦੀ ਜ਼ਾਹਰ ਕੀਤੀ।
ਕਮਲਨਾਥ ਨੇ ਕਿਹਾ,''ਅਸਮਾਨੀ ਬਿਜਲੀ ਡਿੱਗਣ ਨਾਲ ਇੰਦੌਰ, ਧਾਰ ਜ਼ਿਲੇ 'ਚ ਅਤੇ ਪ੍ਰਦੇਸ਼ ਦੀਆਂ ਹੋਰ ਥਾਂਵਾਂ 'ਤੇ ਜਨਹਾਣੀ ਦੀ ਬੇਹੱਦ ਦੁਖਦਾਈ ਘਟਨਾਵਾਂ ਸਾਹਮਣੇ ਆਈਆਂ ਹਨ। ਪੀੜਤ ਪਰਿਵਾਰਾਂ ਦੇ ਪ੍ਰਤੀ ਮੇਰੀ ਸੋਗ ਹਮਦਰਦੀ। ਮੈਂ ਅਤੇ ਮੇਰੀ ਸਰਕਾਰ ਦੁਖ ਦੀ ਇਸ ਕੜੀ 'ਚ ਪੀੜਤ ਪਰਿਵਾਰ ਨਾਲ ਖੜ੍ਹੇ ਹਨ।'' 

ਅਸਮਾਨੀ ਬਿਜਲੀ ਡਿੱਗਣ ਨਾਲ 50 ਲੋਕਾਂ ਦੀ ਮੌਤ ਹੋਈ ਹੈ। ਜਿਨ੍ਹਾਂ 'ਚ ਮੱਧ ਪ੍ਰਦੇਸ਼ 'ਚ 15, ਗੁਜਰਾਤ 'ਚ 11, ਰਾਜਸਥਾਨ 'ਚ 21, ਪੰਜਾਬ 'ਚ 2, ਹਰਿਆਣਾ, ਝਾਰਖੰਡ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ 'ਚ ਇਕ-ਇਕ ਮੌਤ ਹੋਈ ਹੈ। ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਆਈ ਪੱਛਮੀ ਗੜਬੜੀ ਅਤੇ ਪਿਛਲੇ 3-4 ਦਿਨਾਂ ਤੋਂ ਚੱਲ ਰਹੀ ਹੀਟਵੇਵ ਕਾਰਨ ਦੇਸ਼ 'ਚ ਪੱਛਮੀ-ਉੱਤਰੀ ਹਿੱਸੇ, ਮੱਧ ਖੇਤਰ ਅਤੇ ਵਿਦਰਭ ਅਤੇ ਪੱਛਮੀ ਬੰਗਾਲ ਤੱਕ ਤੇਜ਼ ਹਨ੍ਹੇਰੀ, ਗਰਜ ਅਤੇ ਬਿਜਲੀ ਤੜਕਨ ਨਾਲ ਬਾਰਸ਼ ਅਤੇ ਗੜੇ ਡਿੱਗੇ। ਇਹ ਸਥਿਤੀ ਬੁੱਧਵਾਰ ਸ਼ਾਮ ਤੱਕ ਰਹੇਗੀ।

DIsha

This news is Content Editor DIsha