ਪੰਚਕੂਲਾ, ਚੰਡੀਗੜ੍ਹ ਸਮੇਤ ਹਰਿਆਣਾ 'ਚ ਮਾਨਸੂਨ ਨੇ ਦਿੱਤੀ ਦਸਤਕ, ਲੋਕਾਂ ਨੂੰ ਮਿਲੀ ਰਾਹਤ

07/04/2019 1:09:14 PM

ਚੰਡੀਗੜ੍ਹ/ਹਰਿਆਣਾ— ਅੱਤ ਦੀ ਪੈ ਰਹੀ ਗਰਮੀ ਕਾਰਨ ਲੋਕ ਪਰੇਸ਼ਾਨ ਹਨ, ਉੱਥੇ ਹੀ ਅੱਜ ਪੰਚਕੂਲਾ, ਚੰਡੀਗੜ੍ਹ ਅਤੇ ਹਰਿਆਣਾ 'ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ ਅਤੇ ਗਰਮੀ ਤੋਂ ਪਰੇਸ਼ਾਨ ਲੋਕਾਂ ਦੇ ਚਿਹਰੇ ਖਿੜ ਗਏ ਹਨ। ਆਮ ਜਨਤਾ ਹੀ ਨਹੀਂ ਮੀਂਹ ਪੈਣ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਵੀ ਮੁਸਕਰਾਹਟ ਆ ਗਈ ਹੈ। ਪੰਚਕੂਲਾ, ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਤੇਜ਼ ਮੀਂਹ ਪੈ ਰਿਹਾ ਹੈ, ਜਿਸ ਕਾਰਨ ਮੌਸਮ ਸੁਹਾਵਨਾ ਹੋ ਗਿਆ ਹੈ। ਇੱਥੇ ਸਵੇਰ ਤੋਂ ਹੀ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਪੈ ਰਿਹਾ ਹੈ। ਇੱਥੇ ਦੱਸ ਦੇਈਏ ਕਿ ਤਾਪਮਾਨ 'ਚ ਲਗਾਤਾਰ ਵਾਧੇ ਕਾਰਨ ਦਿਨ ਦੇ ਸਮੇਂ ਵਧ ਰਹੀ ਗਰਮੀ ਤੋਂ ਲੋਕ ਪਰੇਸ਼ਾਨ ਸਨ। ਮੀਂਹ ਪੈਣ ਤੋਂ ਬਾਅਦ ਪੰਚਕੂਲਾ, ਚੰਡੀਗੜ੍ਹ ਤੇ ਹਰਿਆਣਾ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।

ਇੱਥੇ ਦੱਸ ਦੇਈਏ ਕਿ ਇਸ ਵਾਰ ਮਾਨਸੂਨ ਨੇ ਲੇਟ ਦਸਤਕ ਦਿੱਤੀ ਹੈ। ਪੂਰਾ ਜੂਨ ਮਹੀਨਾ ਬਿਨਾਂ ਮੀਂਹ ਦੇ ਸੁੱਕ ਹੀ ਲੰਘ ਗਿਆ ਹੈ, ਜਿਸ ਕਾਰਨ ਲੋਕ ਗਰਮੀ ਤੋਂ ਬੇਹਾਲ ਸਨ। ਮੌਸਮ ਵਿਭਾਗ ਮੁਤਾਬਕ 100 ਸਾਲਾਂ 'ਚਅਜਿਹਾ 5ਵੀਂ ਵਾਰ ਹੋਇਆ ਹੈ ਕਿ ਜੂਨ ਮਹੀਨੇ 'ਚ ਮੀਂਹ ਨਹੀਂ ਪਿਆ। ਜੇਕਰ ਗੱਲ ਮੁੰਬਈ ਦੀ ਕੀਤੀ ਜਾਵੇ ਤਾਂ ਉੱਥੇ ਭਾਰੀ ਮੀਂਹ ਲੋਕ ਲਈ ਵੱਡੀ ਮੁਸੀਬਤ ਬਣ ਗਈ। ਸੜਕਾਂ ਪਾਣੀ-ਪਾਣੀ ਹੋ ਗਈ ਅਤੇ ਟਰੇਨ ਅਤੇ ਹਵਾਈ ਸਫਰ ਠੱਪ ਹੋ ਗਿਆ, ਜਿਸ ਕਾਰਨ ਲੋਕ ਪਰੇਸ਼ਾਨ ਹੋ ਗਏ।


Tanu

Content Editor

Related News