ਮੀਂਹ ਨੇ ਪਿਛਲੇ 125 ਸਾਲ ਦਾ ਤੋੜਿਆ ਰਿਕਾਰਡ

10/01/2019 9:29:52 PM

ਨਵੀਂ ਦਿੱਲੀ – ਪਿਛਲੇ 125 ਸਾਲ ਵਿਚ ਪਹਿਲੀ ਵਾਰ ਮਾਨਸੂਨ 107 ਫੀਸਦੀ ਵਧਿਆ ਹੈ। ਅਜੇ ਵੀ ਇਸਦੀ ਵਾਪਸੀ ਦੇ ਸੰਕੇਤ ਨਹੀਂ ਹਨ। ਸੰਭਾਵਨਾ ਹੈ ਕਿ ਇਹ ਅੰਕੜਾ 110 ਫੀਸਦੀ ਤੱਕ ਪਹੁੰਚ ਸਕਦਾ ਹੈ। ਵਧੇਰੇ ਮੀਂਹ ਪੈਣ ਕਾਰਣ ਮੌਜੂਦਾ ਫਸਲ ਦੇ ਨਾਲ-ਨਾਲ ਅਗਲੀ ਫਸਲਦੇ ਵੀ ਬੰਪਰ ਹੋਣ ਦੀ ਸੰਭਾਵਨਾ ਹੈ। ਦੁਨੀਆ ਵਿਚ ਸਭ ਤੋਂ ਵੱਧ ਮੀਂਹ ਲਈ ਪ੍ਰਸਿੱਧ ਉੱਤਰੀ-ਪੂਰਬੀ ਸੂਬਿਆਂ ਵਿਚ ਇਸ ਵਾਰ ਘੱਟ ਮੀਂਹ ਪਿਆ ਹੈ। ਸੋਕੇ ਵਰਗੇ ਹਾਲਾਤ ਨਾਲ ਨਜਿੱਠਣ ਵਾਲੇ ਰਾਜਸਥਾਨ ਅਤੇ ਗੁਜਰਾਤ ਵਿਚ ਆਮ ਨਾਲੋਂ ਵੱਧ ਵਰਖਾ ਹੋਈ ਹੈ। ਮਾਨਸੂਨ ਆਮ ਤੌਰ ’ਤੇ 1 ਜੂਨ ਤੋਂ 30 ਸਤੰਬਰ ਤੱਕ ਸਰਗਰਮ ਰਹਿੰਦਾ ਹੈ ਪਰ ਮੰਗਲਵਾਰ ਇਕ ਅਕਤੂਬਰ ਨੂੰ ਵੀ ਕਈ ਥਾਈਂ ਮੀਂਹ ਪਿਆ।
ਮੌਸਮ ਵਿਭਾਗ ਮੁਤਾਬਕ ਪਿਛਲੇ 10 ਸਾਲਾਂ ਵਿਚ ਮਾਨਸੂਨ ਦੌਰਾਨ ਮੀਂਹ 100 ਫੀਸਦੀ ਤੋਂ ਵੱਧ ਨਹੀਂ ਪਿਆ। 1901 ਤੋਂ 2003 ਦਰਮਿਆਨ 11 ਵਾਰ 100 ਫੀਸਦੀ ਤੋਂ ਵੱਧ ਮੀਂਹ ਪਿਆ। ਸਭ ਤੋਂ ਵੱਧ ਮੀਂਹ 1920 ਵਿਚ ਅਤੇ ਫਿਰ 1960 ਵਿਚ 102 ਫੀਸਦੀ ਪਿਆ। ਸੋਕਾ 19 ਵਾਰ ਪਿਆ।

Inder Prajapati

This news is Content Editor Inder Prajapati