1 ਮਈ ਤੋਂ ਰੇਲਵੇ ਨੇ ਚਲਾਈਆਂ 1,300 ਸਪੈਸ਼ਲ ਟਰੇਨਾਂ, 17 ਲੱਖ ਤੋਂ ਜ਼ਿਆਦਾ ਪ੍ਰਵਾਸੀ ਪਹੁੰਚੇ ਘਰ

05/18/2020 1:25:31 AM

ਨਵੀਂ ਦਿੱਲੀ (ਭਾਸ਼ਾ) - ਭਾਰਤੀ ਰੇਲਵੇ ਨੇ ਐਤਵਾਰ ਨੂੰ ਕਿਹਾ ਕਿ ਇੱਕ ਮਈ ਤੋਂ ਉਸ ਨੇ 1,300 ਸ਼ਰਮਿਕ ਵਿਸ਼ੇਸ਼ ਟਰੇਨਾਂ ਚਲਾਈਆਂ ਹਨ ਅਤੇ ਇਸ ਦੇ ਜ਼ਰੀਏ 17 ਲੱਖ ਤੋਂ ਜ਼ਿਆਦਾ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ। ਰੇਲਵੇ ਨੇ ਕਿਹਾ ਕਿ ਪਿਛਲੇ ਤਿੰਨ ਦਿਨ ਦੌਰਾਨ ਰੋਜ਼ਾਨਾ ਕਰੀਬ ਦੋ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਪਹੁੰਚਾਇਆ ਗਿਆ। ਆਉਣ ਵਾਲੇ ਦਿਨਾਂ 'ਚ ਇਹ ਵੱਧ ਕੇ ਨਿੱਤ ਤਿੰਨ ਲੱਖ ਯਾਤਰੀ ਹੋਣ ਦੀ ਉਮੀਦ ਹੈ।  ਹੁਣ ਤੱਕ, ਜ਼ਿਆਦਾਤਰ ਟਰੇਨਾਂ ਉੱਤਰ ਪ੍ਰਦੇਸ਼ ਪਹੁੰਚੀਆਂ ਹਨ। ਪ੍ਰਦੇਸ਼ ਨੇ ਹੁਣ ਤੱਕ 500 ਤੋਂ ਜ਼ਿਆਦਾ ਟਰੇਨਾਂ ਦੇ ਸੰਚਾਲਨ ਦੀ ਮਨਜ਼ੂਰੀ ਦਿੱਤੀ। ਇਸ ਤੋਂ ਬਾਅਦ ਕਰੀਬ 300 ਟਰੇਨਾਂ ਦੀ ਆਗਿਆ ਦੇਣ ਦੇ ਨਾਲ ਬਿਹਾਰ ਦੂਜੇ ਨੰਬਰ 'ਤੇ ਹੈ।
ਰੇਲਵੇ ਦੇ ਇੱਕ ਬੁਲਾਰੇ ਨੇ ਕਿਹਾ, ਅਸੀਂ ਸ਼ਰਮਿਕ ਵਿਸ਼ੇਸ਼ ਟਰੇਨਾਂ ਨੂੰ ਵੱਡੇ ਪੈਮਾਨੇ 'ਤੇ ਸੰਚਾਲਿਤ ਕਰਣ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹਾਂ। ਹੁਣ ਤੱਕ 1300 ਤੋਂ ਜ਼ਿਆਦਾ ਟਰੇਨਾਂ ਦੇ ਜ਼ਰੀਏ 17 ਲੱਖ ਤੋਂ ਜ਼ਿਆਦਾ ਪ੍ਰਵਾਸੀਆਂ ਨੇ ਯਾਤਰਾ ਕੀਤੀ ਹੈ। ਕੇਂਦਰ ਨੇ ਇਹ ਵੀ ਕਿਹਾ ਕਿ ਉਸ ਦੀ ਸਮਰੱਥਾ ਨਿੱਤ ‘ਸ਼ਰਮਿਕ ਵਿਸ਼ੇਸ਼ 300 ਟਰੇਨਾਂ ਸੰਚਾਲਿਤ ਕਰਣ ਦੀ ਹੈ ਅਤੇ ਰੇਲ ਮੰਤਰੀ  ਪਿਊਸ਼ ਗੋਇਲ ਪੱਛਮੀ ਬੰਗਾਲ, ਰਾਜਸਥਾਨ, ਛੱਤੀਸਗੜ੍ਹ ਅਤੇ ਝਾਰਖੰਡ ਵਰਗੇ ਰਾਜਾਂ ਤੋਂ ਹੋਰ ਜ਼ਿਆਦਾ ਟਰੇਨਾਂ ਨੂੰ ਆਗਿਆ ਦਿੱਤੇ ਜਾਣ ਦੀ ਅਪੀਲ ਕਰ ਰਹੇ ਹਨ। ਸ਼ਰਮਿਕ ਵਿਸ਼ੇਸ਼ ਟ੍ਰੇਨ 'ਚ ਹੁਣ ਕਰੀਬ 1,700 ਲੋਕ ਯਾਤਰਾ ਕਰ ਰਹੇ ਹਨ ਜਦੋਂ ਕਿ ਪਹਿਲਾਂ ਇਹ ਗਿਣਤੀ 1,200 ਸੀ।


Inder Prajapati

Content Editor

Related News