ਮੋਦੀ ਸਰਕਾਰ ਲਈ ਇਕ ਹੋਰ ਝਟਕਾ, 10 ਸਾਲ 'ਚ ਸਭ ਤੋਂ ਬੁਰੀ ਹਾਲਾਤ 'ਚ ਪਹੁੰਚੀ ਰੇਲਵੇ

12/02/2019 7:48:26 PM

ਨਵੀਂ ਦਿੱਲੀ — ਇਕ ਪਾਸੇ ਜਿਥੇ ਮੋਦੀ ਸਰਕਾਰ ਦੇਸ਼ 'ਚ ਬੁਲੇਟ ਟਰੇਨ ਲਿਆਉਣ ਦੀ ਤਿਆਰੀ 'ਚ ਲੱਗੀ ਹੈ, ਉਥੇ ਹੀ ਦੂਜੇ ਪਾਸੇ ਭਾਰਤੀ ਰੇਲ ਪਿਛਲੇ 10 ਸਾਲਾਂ ਦੇ ਸਭ ਤੋਂ ਬੁਰੇ ਦੌਰ 'ਚ ਪਹੁੰਚ ਗਈ ਹੈ। ਇਸ ਗੱਲ ਦਾ ਖੁਲਾਸਾ ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੀ ਰਿਪੋਰਟ 'ਚ ਹੋਇਆ ਹੈ। ਕੈਗ ਦੀ ਰਿਪੋਰਟ ਮੁਤਾਬਕ ਭਾਰਤੀ ਰੇਲਵੇ ਦੀ ਕਮਾਈ ਬੀਤੇ 10 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਚੁੱਕੀ ਹੈ। ਰੇਲਵੇ ਦਾ ਸੰਚਾਲਨ ਅਨੁਪਾਤ ਵਿੱਤ ਸਾਲ 2017-18 'ਚ 98.44 ਫੀਸਦੀ ਤਕ ਪਹੁੰਚ ਚੁੱਕਾ ਹੈ।

ਜੇਕਰ ਕੈਗ ਦੇ ਇਸ ਅੰਕੜੇ ਨੂੰ ਆਸਾਨ ਭਾਸ਼ਾ 'ਚ ਸਮਝੀਏ ਤਾਂ ਰੇਲਵੇ 98 ਰੁਪਏ 44 ਪੈਸੇ ਲਗਾ ਕੇ ਸਿਰਫ 100 ਰੁਪਏ ਦੀ ਕਮਾਈ ਕਰ ਰਹੀ ਹੈ। ਭਾਵ ਕਿ ਰੇਲਵੇ ਨੂੰ ਸਿਰਫ ਇਕ ਰੁਪਏ 56 ਪੈਸੇ ਦਾ ਮੁਨਾਫਾ ਹੋ ਰਿਹਾ ਹੈ। ਵਾਪਰਕ ਨਜ਼ਰੀਏ ਨਾਲ ਸਭ ਤੋਂ ਬੂਰੀ ਸਥਿਤੀ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਆਪਣੇ ਤਮਾਮ ਸੰਸਾਥਨਾਂ ਨਾਲ ਰੇਲਵੇ 2 ਫੀਸਦੀ ਪੈਸੇ ਵੀ ਨਹੀਂ ਕਮਾ ਰਹੀ ਹੈ। ਕੈਗ ਦੀ ਰਿਪੋਰਟ ਮੁਤਾਬਕ ਘਾਟੇ ਦਾ ਮੁੱਖ ਕਾਰਨ ਉੱਚ ਵਾਧਾ ਦਰ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸਾਲ 2017-18 ਦੇ ਵਿੱਤੀ ਸਾਲ 'ਚ 7.63 ਫੀਸਦੀ ਸੰਚਾਲਨ ਖਰਚੇ ਦੀ ਤੁਲਨਾ 'ਚ ਉੱਚ ਵਾਧਾ ਦਰ 10.29 ਫੀਸਦੀ ਸੀ।

ਰਿਪੋਰਟ ਮੁਤਾਬਕ, ਭਾਰਤੀ ਰੇਲ ਦਾ ਸੰਚਲਨ ਅਨੁਪਾਤ ਵਿੱਤ ਸਾਲ 2017-18 'ਚ 98.44 ਫੀਸਦੀ ਰਹਿਣ ਦਾ ਮੁੱਖ ਕਾਰਣ ਸੰਚਾਲਨ ਖਰਚ 'ਚ ਉੱਚ ਵਾਧਾ ਹੈ। ਇਸ 'ਚ ਦੱਸਿਆ ਗਿਆ ਹੈ ਕਿ ਵਿੱਤ ਸਾਲ 2008-09 'ਚ ਰੇਲਵੇ ਸੰਚਾਲਨ ਅਨੁਪਾਤ 90.48 ਫੀਸਦੀ ਸੀ ਜੋ 2009-10 'ਚ 95.28 ਫੀਸਦੀ, 2010-11 'ਚ 94.59 ਫੀਸਦੀ, 2011-12 'ਚ 94.85 ਫੀਸਦੀ, 2012-13 'ਚ 90.19 ਫੀਸਦੀ, 2013-14 'ਚ 93.6 ਫੀਸਦੀ, 2014-15 'ਚ 91.25 ਫੀਸਦੀ, 2015-16 'ਚ 90.49 ਫੀਸਦੀ, 2016-17 'ਚ 96.5 ਫੀਸਦੀ ਅਤੇ 2017-18 'ਚ 98.44 ਫੀਸਦੀ ਦਰਜ ਕੀਤੀ ਗਈ।

Inder Prajapati

This news is Content Editor Inder Prajapati