ਰੇਲਵੇ ਦੀ ਟ੍ਰੇਨ ਤੋਂ ਵੀ ਸਸਤਾ ਪੈਂਦਾ ਹੈ Go Air ਦਾ ਇਨ੍ਹਾਂ ਰੂਟਾਂ ਲਈ ਹਵਾਈ ਟਿਕਟ

06/19/2019 2:43:34 PM

ਨਵੀਂ ਦਿੱਲੀ — ਬਜਟ ਏਅਰਲਾਈਨ ਕੰਪਨੀ ਗੋ-ਏਅਰ(Go Air) ਇਸ ਸਮੇਂ ਫਲਾਈਟਸ ਦੀ ਟਿਕਟ 'ਤੇ ਸ਼ਾਨਦਾਰ ਡਿਸਕਾਊਂਟ ਦੇ ਰਹੀ ਹੈ। ਜੇਕਰ ਤੁਸੀਂ ਵੀ ਹਵਾਈ ਯਾਤਰਾ ਪਲਾਨ ਕਰ ਰਹੇ ਹੋ ਤਾਂ ਇਹ ਆਫਰ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। Go Air ਦੇ ਇਸ ਆਫਰ ਵਿਚ ਸਿਰਫ 899 ਰੁਪਏ ਵਿਚ ਡੋਮੈਸਟਿਕ ਫਲਾਇਟ ਦੀ ਟਿਕਟ ਬੁੱਕ ਕਰ ਸਕਦੇ ਹੋ। ਇਸ ਆਫਰ ਵਿਚ ਤੈਅ ਸਮੇਂ 'ਤੇ ਟਿਕਟ ਬੁੱਕ ਕੀਤੀ ਜਾਵੇਗੀ ਅਤੇ ਤੈਅ ਸਮੇਂ ਦੌਰਾਨ ਹੀ ਯਾਤਰਾ ਦਾ ਮੌਕਾ ਮਿਲੇਗਾ।

ਇਸ ਆਫਰ ਦੇ ਤਹਿਤ 18 ਜੂਨ 2019 ਤੋਂ 23 ਜੂਨ 2019 ਤੱਕ ਟਿਕਟ ਬੁੱਕ ਕੀਤੀ ਜਾ ਸਕੇਗੀ। ਆਫਰ ਦੇ ਤਹਿਤ ਬੁੱਕ ਹੋਈ ਟਿਕਟ 'ਤੇ ਸਿਰਫ 1 ਜੁਲਾਈ 2019 ਤੋਂ ਲੈ ਕੇ 30 ਸਤੰਬਰ 2019 ਤੱਕ ਯਾਤਰਾ ਕਰ ਸਕਦੇ ਹੋ। ਇਸ ਆਫਰ ਦੇ ਤਹਿਤ ਲਿਮਟਿਡ ਸੀਟਾਂ ਹਨ ਜਿਨ੍ਹਾਂ 'ਤੇ ਇਹ ਛੋਟ ਦਿੱਤੀ ਜਾ ਰਹੀ ਹੈ। 

Go Air ਦੇ ਇਸ ਆਫਰ 'ਚ ਸਭ ਤੋਂ ਸਸਤਾ ਟਿਕਟ ਬਾਗਡੋਗਰਾ-ਗੁਵਾਹਾਟੀ ਰੂਟ ਲਈ 899 ਰੁਪਏ ਹੈ। ਗੋ ਏਅਰ ਦੇ ਇਸ ਆਫਰ 'ਚ ਹੋਰ ਰੂਟ ਜਿਵੇਂ :-

ਪਟਨਾ-ਰਾਂਚੀ ਰੂਟ ਲਈ ਕਿਰਾਇਆ 1,199 ਰੁਪਏ

ਗੁਵਾਹਾਟੀ-ਬਾਗਡੋਗਰਾ ਰੂਟ ਲਈ ਕਿਰਾਇਆ 1,299 ਰੁਪਏ

ਕੋਲਕਾਤਾ-ਭੁਵਨੇਸ਼ਵਰ ਰੂਟ ਲਈ ਕਿਰਾਇਆ 1,399 ਰੁਪਏ

ਅਹਿਮਦਾਬਾਦ-ਦਿੱਲੀ ਰੂਟ ਲਈ ਕਿਰਾਇਆ 1,798 ਰੁਪਏ

ਦਿੱਲੀ-ਲਖਨਊ ਰੂਟ ਲਈ ਕਿਰਾਇਆ 1,769 ਰੁਪਏ

ਚੰਡੀਗੜ੍ਹ-ਸ਼੍ਰੀਨਗਰ ਰੂਟ ਲਈ ਕਿਰਾਇਆ 1,777 ਰੁਪਏ

ਮੁੰਬਈ-ਕੋਚੀ ਰੂਟ ਲਈ ਕਿਰਾਇਆ 1,789 ਰੁਪਏ

ਅਹਿਮਦਾਬਾਦ-ਦਿੱਲੀ ਰੂਟ ਲਈ ਕਿਰਾਇਆ 1,789 ਰੁਪਏ

ਦਿੱਲੀ-ਗੋਆ ਰੂਟ ਲਈ ਕਿਰਾਇਆ 3,200 ਰੁਪਏ

ਲੇਹ-ਸ਼੍ਰੀਨਗਰ ਰੂਟ ਲਈ ਕਿਰਾਇਆ 4,709 ਰੁਪਏ

ਗਾਹਕਾਂ ਨੂੰ 10 ਫੀਸਦੀ ਦੇ ਵਾਧੂ ਡਿਸਕਾਊਂਟ ਲਈ ਡੋਮੈਸਟਿਕ ਫਲਾਈਟ ਦੀ ਟਿਕਟ ਬੁੱਕ ਕਰਦੇ ਸਮੇਂ GOAIR10 ਪ੍ਰੋਮੋਕੋਡ ਦਾ ਇਸਤੇਮਾਲ ਕਰਨਾ ਹੋਵੇਗਾ। ਗੋਏਅਰ ਨੇ ਇਕ ਰੀਲੀਜ਼ ਵਿਚ ਕਿਹਾ ਹੈ ਕਿ ਇਸ ਪ੍ਰੋਮੋਕੋਡ ਦਾ ਇਸਤੇਮਾਲ ਸਿਰਫ ਗੋਏਅਰ ਦੀ ਅਧਿਕਾਰਕ ਵੈਬਸਾਈਟ ਅਤੇ ਗੋਏਅਰ ਦੀ ਮੋਬਾਇਲ ਐਪ ਜ਼ਰੀਏ ਬੁਕਿੰਗ 'ਚ ਹੀ ਕੀਤਾ ਜਾ ਸਕੇਗਾ।