ਸਮਾਰਟ ਰੇਲਵੇ ਸਟੇਸ਼ਨ : ਹੁਣ ਟਰੇਨਾਂ ’ਤੇ ਚੜਨ ਦੇ ਨਾਲ-ਨਾਲ ਉਤਰਨ ਦੇ ਵੀ ਲੱਗਣਗੇ ਪੈਸੇ

11/30/2019 12:05:06 PM

ਨਵੀਂ ਦਿੱਲੀ—ਅੰਮ੍ਰਿਤਸਰ ਸਮੇਤ ਦੇਸ਼ ਭਰ 'ਚ ਬਣਾਏ ਜਾ ਰਹੇ ਸਮਾਰਟ ਰੇਲਵੇ ਸਟੇਸ਼ਨਾਂ ਤੋਂ ਟ੍ਰੇਨ ਫੜ੍ਹਨ ਵਾਲੇ ਯਾਤਰੀਆਂ ਨੂੰ ਇੱਕ ਨਵਾਂ ਚਾਰਜ ਦੇਣਾ ਹੋਵੇਗਾ। ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਇਹ ਚਾਰਜ ਦੇਸ਼ ਦੇ 9 ਵੱਡੇ ਸਟੇਸ਼ਨਾਂ 'ਤੇ ਲਗਾਇਆ ਜਾਵੇਗਾ। ਗਰੁੱਪ ਆਫ ਸੈਕਟ੍ਰੀਜ਼ ਨੇ ਇਸ ਦਾ ਖਾਕਾ ਤਿਆਰ ਕਰ ਲਿਆ ਹੈ। ਕੇਂਦਰੀ ਰੇਲ ਸੂਬਾ ਮੰਤਰੀ ਸੁਰੇਸ਼ ਆਂਗੜੀ ਨੇ ਦੱਸਿਆ ਹੈ ਕਿ ਇਹ ਚਾਰਜ ਸਟੇਸ਼ਨ ਦੇ ਸਮਾਰਟ ਹੋਣ ਤੋਂ ਬਾਅਦ ਵਸੂਲਿਆ ਜਾਵੇਗਾ, ਉਸ ਤੋਂ ਪਹਿਲਾਂ ਨਹੀਂ। ਟ੍ਰੇਨ ਚੜ੍ਹਦੇ ਸਮੇਂ ਜਿੰਨਾ ਚਾਰਜ ਲੱਗੇਗਾ, ਟ੍ਰੇਨ ਤੋਂ ਉਤਰਦੇ ਸਮੇਂ ਉਸ ਦਾ ਅੱਧਾ ਚਾਰਜ ਲੱਗੇਗਾ। ਚਾਰਜ ਟਿਕਟ ਬੁੱਕ ਕਰਵਾਉਂਦੇ ਸਮੇਂ ਹੀ ਲਿਆ ਜਾਵੇਗਾ। ਚਾਰਜ ਕਿੰਨਾ ਹੋਵੇਗਾ, ਇਹ ਹੁਣ ਵੀ ਤੈਅ ਨਹੀਂ ਹੈ।

ਇਨ੍ਹਾਂ ਸਟੇਸ਼ਨਾਂ ਤੋਂ ਸ਼ੁਰੂਆਤ-
ਯੂਜ਼ਰ ਚਾਰਜ ਦੀ ਸ਼ੁਰੂਆਤ 9 ਸਟੇਸ਼ਨਾਂ ਤੋਂ ਹੋਵੇਗੀ। ਇਨ੍ਹਾਂ 'ਚ ਅੰਮ੍ਰਿਤਸਰ, ਗਵਾਲੀਅਰ, ਸੂਰਤ, ਸਾਬਰਮਤੀ, ਨਾਗਪੁਰ, ਦੇਹਰਾਦੂਨ, ਪੁਡੂਚੇਰੀ, ਤਿਰੂਪਤੀ ਅਤੇ ਵੇਲੋਰ ਸ਼ਾਮਲ ਹਨ।

Iqbalkaur

This news is Content Editor Iqbalkaur