ਰਾਹੁਲ ਗਾਂਧੀ ਨੇ PM ਮੋਦੀ ਨੂੰ ਲਿਖਿਆ ਪੱਤਰ, ਕਸ਼ਮੀਰੀ ਪੰਡਿਤਾਂ ਨੂੰ ਲੈ ਕੇ ਕੀਤੀ ਇਹ ਮੰਗ

02/04/2023 10:28:55 AM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕਸ਼ਮੀਰੀ ਪੰਡਿਤ ਕਰਮਚਾਰੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਢੁੱਕਵੇਂ ਕਦਮ ਚੁੱਕਣ ਅਤੇ ਸੁਰੱਖਿਆ ਦੀ ਗਾਰੰਟੀ ਤੋਂ ਬਿਨਾਂ ਉਨ੍ਹਾਂ ਨੂੰ ਕਸ਼ਮੀਰ ਘਾਟੀ ’ਚ ਕੰਮ ਲਈ ਮਜਬੂਰ ਨਾ ਕੀਤਾ ਜਾਵੇ। ਰਾਹੁਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਇਹ ਦਾਅਵਾ ਵੀ ਕੀਤਾ ਕਿ ਕਸ਼ਮੀਰੀ ਪੰਡਿਤ ਕਰਮਚਾਰੀਆਂ ਪ੍ਰਤੀ ਜੰਮੂ-ਕਸ਼ਮੀਰ ਪ੍ਰਸ਼ਾਸਨ ਦਾ ਰਵੱਈਆ ਅਸੰਵੇਦਨਸ਼ੀਲ ਹੈ। ਰਾਹੁਲ ਗਾਂਧੀ ਨੇ ਪੱਤਰ ’ਚ ਕਿਹਾ,‘‘ਅੱਤਵਾਦੀਆਂ ਵੱਲੋਂ ਹਾਲ ਹੀ ’ਚ ਕਸ਼ਮੀਰੀ ਪੰਡਿਤਾਂ ਅਤੇ ਹੋਰ ਲੋਕਾਂ ਦੀਆਂ ਲਗਾਤਾਰ ਚੁਣ-ਚੁਣ ਕੇ ਕੀਤੀਆਂ ਜਾ ਰਹੀਆਂ ਹੱਤਿਆਵਾਂ ਨੇ ਘਾਟੀ ’ਚ ਡਰ ਅਤੇ ਨਿਰਾਸ਼ਾ ਦਾ ਮਾਹੌਲ ਬਣਾ ਦਿੱਤਾ ਹੈ।’’

ਉਨ੍ਹਾਂ ਕਿਹਾ,‘‘ਪੂਰੇ ਭਾਰਤ ਨੂੰ ਪਿਆਰ ਅਤੇ ਏਕਤਾ ਦੇ ਧਾਗੇ ’ਚ ਪਿਰੋਣ ਲਈ ਕੀਤੀ ਗਈ ਭਾਰਤ ਜੋੜੋ ਯਾਤਰਾ ਦੇ ਜੰਮੂ ਪੜਾਅ ’ਚ ਕਸ਼ਮੀਰੀ ਪੰਡਤਾਂ ਦਾ ਇਕ ਵਫ਼ਦ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਮੈਨੂੰ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਅਧਿਕਾਰੀ ਉਨ੍ਹਾਂ ਨੂੰ ਕਸ਼ਮੀਰ ਘਾਟੀ ’ਚ ਵਾਪਸ ਕੰਮ ’ਤੇ ਜਾਣ ਲਈ ਮਜਬੂਰ ਕਰ ਰਹੇ ਹਨ।’’ ਕਾਂਗਰਸੀ ਨੇਤਾ ਅਨੁਸਾਰ, ਇਨ੍ਹਾਂ ਹਾਲਾਤਾਂ ’ਚ ਸੁਰੱਖਿਆ ਅਤੇ ਸਲਾਮਤੀ ਦੀ ਪੱਕੀ ਗਾਰੰਟੀ ਤੋਂ ਬਿਨਾਂ ਉਨ੍ਹਾਂ ਨੂੰ ਘਾਟੀ ’ਚ ਕੰਮ ’ਤੇ ਜਾਣ ਲਈ ਮਜਬੂਰ ਕਰਨਾ ਇਕ ਬੇਰਹਿਮੀ ਵਾਲਾ ਕਦਮ ਹੈ। ਰਾਹੁਲ ਗਾਂਧੀ ਨੇ ਦਾਅਵਾ ਕੀਤਾ,“ਆਪਣੀ ਸੁਰੱਖਿਆ ਅਤੇ ਪਰਿਵਾਰ ਦੀਆਂ ਚਿੰਤਾਵਾਂ ਦੀ ਗੁਹਾਰ ਲਾ ਰਹੇ ਕਸ਼ਮੀਰੀ ਪੰਡਿਤਾਂ ਨੂੰ ਅੱਜ ਜਦੋਂ ਸਰਕਾਰ ਤੋਂ ਹਮਦਰਦੀ ਅਤੇ ਆਪਣੇਪਨ ਦੀ ਉਮੀਦ ਹੈ, ਤਾਂ ਉਪ ਰਾਜਪਾਲ (ਮਨੋਜ ਸਿਨ੍ਹਾ) ਵੱਲੋਂ ਉਨ੍ਹਾਂ ਲਈ ‘ਭਿਖਾਰੀ’ ਵਰਗੇ ਸ਼ਬਦਾਂ ਦੀ ਵਰਤੋਂ ਗੈਰ-ਜ਼ਿੰਮੇਵਾਰਾਨਾ ਹੈ।’’

DIsha

This news is Content Editor DIsha