ਗਾਂਧੀ ਜਯੰਤੀ ਮੌਕੇ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਸਰਕਾਰ ਨੂੰ ਘੇਰਿਆ

10/02/2021 10:25:19 AM

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਦੀ ਜਯੰਤੀ ’ਤੇ ਕੇਂਦਰ ਸਰਕਾਰ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ ’ਤੇ ਤੰਜ ਕੱਸਿਆ ਹੈ। ਉਨ੍ਹਾਂ ਲਿਖਿਆ,‘‘ਜਿੱਤ ਲਈ ਸਿਰਫ਼ ਇਕ ਸੱਤਿਆਗ੍ਰਹੀ ਹੀ ਕਾਫ਼ੀ ਹੈ। ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ।’’ ਰਾਹੁਲ ਨੇ ਟਵਿੱਟਰ ’ਤੇ ਮਹਾਤਮਾ ਗਾਂਧੀ ਦੇ ਸੱਤਿਆਗ੍ਰਹਿ ਅੰਦੋਲਨ ਅਤੇ ਕਿਸਾਨ ਅੰਦੋਲਨ ਦੀ ਵੀਡੀਓ ਦਿਖਾਈ ਹੈ। ਇਸ ਵੀਡੀਓ ਦੀ ਸ਼ੁਰੂਆਤ ’ਚ ਲਿਖਿਆ ਹੈ,‘‘ਸੱਤਿਆਗ੍ਰਹਿ ਉਦੋਂ ਅਤੇ ਹੁਣ।’’ 

 

ਝੂਠ ਅਤੇ ਅਨਿਆਂ ਵਿਰੁੱਧ ਬਾਪੂ ਨੇ ਸੱਤਿਆਗ੍ਰਹਿ ਕੀਤਾ ਸੀ, ਅੱਜ ਅੰਨਦਾਤਾ ਸੱਤਿਆਗ੍ਰਹਿ ਕਰ ਰਹੇ ਹਨ। ਵੀਡੀਓ ’ਚ ਇਸ ਤੋਂ ਬਾਅਦ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਫੁਟੇਜ ਦਿਖਾਈ ਦਿੰਦੇ ਹਨ। ਇਸ ਤੋਂ ਲਿਖਿਆ ਹੈ- ਇੱਥੇ ਹਰ ਦਿਲ ’ਚ ਬਾਪੂ ਹੈ ਅਤੇ ਕਿੰਨੇ ਗੋਡਸੇ ਲਿਆਓਗੇ? ਤੁਹਾਡੇ ਅੱਤਿਆਚਾਰ ਤੋਂ ਡਰਦੇ ਨਹੀਂ, ਤੁਹਾਡੇ ਅਨਿਆਂ ਅੱਗੇ ਝੁੱਕਦੇ ਨਹੀਂ, ਅਸੀਂ ਭਾਰਤ ਦੇ ਵਾਸੀ ਹਾਂ, ਸੱਚ ਦੀ ਰਾਹ ’ਚ ਰੁਕਦੇ ਨਹੀਂ। ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ।

DIsha

This news is Content Editor DIsha