ਰਾਹੁਲ ਦੀ ਮਾਨਸਿਕ ਸਥਿਤੀ ਨੂੰ ਸਮਝ ਨਹੀਂ ਸਕਦਾ: ਮਨੋਹਰ ਪਾਰੀਕਰ

12/17/2016 11:34:02 AM

ਪਣਜੀ—ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਨੋਟਬੰਦੀ ਦੇ ਮਾਮਲੇ ''ਤੇ ਸੰਸਦ ਦੀ ਕਾਰਵਾਈ  ''ਚ ਅੱੜਿਕਾ ਪਾਉਣ ਲਈ ਕਾਂਗਰਸ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਮਾਨਸਿਕ ਦੀ ਸਥਿਤੀ ਨੂੰ ਸਮਝ ਨਹੀਂ ਸਕਦੇ। ਪਾਰੀਕਰ ਨੇ ਗੋਆ ਦੇ ਪੋਰਵੋਰਿਮ ''ਚ ''ਵਿਜੈ ਸੰਕਲਪ'' ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ''ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦੀ (ਰਾਹੁਲ) ਮਾਨਸਿਕ ਸਥਿਤੀ ਕੀ ਹੈ। ਉਨ੍ਹਾਂ ਦੀ ਪਾਰਟੀ ਸੰਸਦ ਨੂੰ ਅੜਿੱਕਾ ਪਾਉਂਦੀ ਹੈ ਅਤੇ ਬਾਅਦ ''ਚ ਉਹ ਪ੍ਰੈੱਸ ਕਾਨਫਰੰਸ ਆਯੋਜਿਤ ਕਰਵਾਉਂਦੇ ਹਨ ਅਤੇ ਘੋਸ਼ਣਾ ਕਰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਥਿਤ ਗਲਤ ਕੰਮਾਂ ਦਾ ਖੁਲਾਸਾ ਕਰਨਗੇ।'' ਗੋਆ ''ਚ ਜਲਦ ਹੀ ਚੋਣਾਂ ਹੋਣੀਆਂ ਹਨ। ਭਾਜਪਾ ਨੇਤਾ ਨੇ ਕਿਹਾ, ''ਤਹਾਨੂੰ ਸੰਸਦ ਅੱੜਿਕਾ ਪਾਉਣ ਲਈ ਕਿਸ ਨੇ ਕਿਹਾ? ਅਸੀਂ ਇਕ ਮਹੀਨੇ ਤੋਂ ਅੱਕ ਚੁੱਕੇ ਹਾਂ। ਅਸੀਂ ਕੇਵਲ ਸਦਨ ''ਚ ਬੈਠ ਕੇ  ਹਾਂ ਅਤੇ ਉਨ੍ਹਾਂ ਦਾ ਰੌਲਾ ਸੁਣ ਰਹੇ ਹਾਂ।