ਵਸੀਮ ਰਿਜਵੀ ਦਾ ਦੋਸ਼, ਰਾਹੁਲ ਨੇ ਕੀਤੀ ਸੀ ਮਾਲੀਆ ’ਤੇ ਕਾਰਵਾਈ ਨਾ ਕਰਨ ਦੀ ਸਿਫਾਰਸ਼

10/14/2019 11:05:09 PM

ਲਖਨਊ  — ਸ਼ੀਆ ਸੈਂਟਰਲ ਵਕਫ ਬੋਰਡ ਉਤਰ ਪ੍ਰਦੇਸ਼ ਦੇ ਪ੍ਰਧਾਨ ਸਈਦ ਵਸੀਮ ਰਿਜਵੀ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ’ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਵਕਫ ਜਾਇਦਾਦਾਂ ਦਾ ਖਰੀਦ-ਫਰੋਖਤ ਦੇ ਮਾਮਲੇ ’ਚ ਉਦਯੋਗਪਤੀ ਵਿਜੈ ਮਾਲੀਆ ਦੇ ਵਿਰੁੱਧ ਕਾਰਵਾਈ ਨਾ ਕਰਨ ਦੀ ਉਨ੍ਹਾਂ ਨੂੰ ਸਿਫਾਰਸ਼ ਕੀਤੀ ਸੀ। ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ ’ਚ ਰਹਿਣ ਵਾਲੇ ਰਿਜਵੀ ਅਨੁਸਾਰ ਰਾਹੁਲ ਨੇ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜਾਦ ਦੇ ਫੋਨ ਤੋਂ ਉਨ੍ਹਾਂ ਨੂੰ ਫੋਨ ਕਰਕੇ ਇਹ ਸਿਫਾਰਸ਼ ਕੀਤੀ ਸੀ।

ਵਰਣਨਯੋਗ ਹੈ ਕਿ ਸਰਕਾਰ ਦੇ ਵਕਫ ਜਾਇਦਾਦਾਂ ਦੀਆਂ ਬੇਨਾਮੀਆਂ ’ਚ ਸੀ. ਬੀ. ਆਈ. ਜਾਂਚ ਦੀ ਸਿਫਾਰਸ਼ ਕਰਦਿਆ ਜਿਨ੍ਹਾਂ 2 ਮਕੁੱਦਮਿਆਂ ਦਾ ਜਿਕਰ ਕੀਤਾ ਹੈ ਉਸ ਵਿਚ ਵਸੀਮ ਰਿਜਵੀ ਵੀ ਦੋਸ਼ੀ ਹਨ। ਰਿਜਵੀ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਸੀ. ਬੀ. ਆਈ. ਜਾਂਚ ਦਾ ਸਵਾਗਤ ਕਰਦੇ ਹਨ ਅਤੇ ਇਸ ਮਾਮਲੇ ’ਚ ਹਰ ਸੰਭਵ ਸਹਿਯੋਗ ਦੇਣਗੇ। ਵਕਫ ਜਾਇਦਾਦਾਂ ਦੀ ਖਰੀਦ-ਫਰੋਖਤ ਕਰਨ ਵਾਲਿਆ ਦੀ ਲਿਸਟ ਉਹ 1-2 ਦਿਨ ’ਚ ਸੀ. ਬੀ. ਆਈ. ਅਤੇ ਕੇਂਦਰ ਸਰਕਾਰ ਨੂੰ ਭੇਜਣਗੇ।

ਸ਼ੀਆਂ ਧਰਮਗੁਰੂ ਵੀ ਲਪੇਟੇ ’ਚ
ਰਿਜਵੀ ਨੇ ਸ਼ੀਆ ਧਰਮ ਗੁਰੂ ਮੋਲਾਨਾ ਕਲਬੇ ਜੱਵਾਦ ’ਤੇ ਵੀ ਵਕਫ ਜਾਇਦਾਦਾਂ ਨੂੰ ਵੇਚਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਨ੍ਹਾਂ ਦੇ ਕੋਲ ਇਸ ਦੇ ਸਬੂਤ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ’ਚ ਰਹਿੰਦੇ ਮੋਹਸਿਨ ਅਤੇ ਉਨ੍ਹਾਂ ਦੀ ਮਾਂ ਅਤੇ ਭਰਾਵਾਂ ਨੇ ਵੀ ਵਕਫ ਜਾਇਦਾਦਾਂ ਨੂੰ ਵੇਚਿਆ। ਭਾਜਪਾ ਇਸ ਤੋ ਵਾਕਫ ਨਹੀ ਹੈ ਇਸ ਲਈ ਉਨ੍ਹਾਂ ਨੂੰ ਮੁਸਲਿਮ ਵਕਫ ਰਾਜ ਮੰਤਰੀ ਦਾ ਅਹੁਦਾ ਦੇ ਦਿੱਤਾ।

Inder Prajapati

This news is Content Editor Inder Prajapati