ਮੋਦੀ ਸਰਕਾਰ ਨੇ ਦੇਸ਼ ''ਚ ਕੀ ਵਧਾਇਆ? ਬੇਰੁਜ਼ਗਾਰੀ, ਮਹਿੰਗਾਈ ਤੇ ਸਿਰਫ਼ ਦੋਸਤਾਂ ਦੀ ਕਮਾਈ : ਰਾਹੁਲ

03/20/2021 1:22:42 PM

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਇਕ ਵਾਰ ਫਿਰ ਟਵਿੱਟਰ ਦਾ ਸਹਾਰਾ ਲੈ ਕੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਮਹਿੰਗਾਈ ਨੂੰ ਲੈ ਕੇ ਸਰਕਾਰ 'ਤੇ ਸਵਾਲ ਚੁੱਕੇ। ਕਾਂਗਰਸ ਨੇਤਾ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਪੁੱਛਿਆ ਕਿ ਇਸ ਸਰਕਾਰ ਨੇ ਕੀ ਵਧਾਇਆ? ਬੇਰੁਜ਼ਗਾਰੀ, ਮਹਿੰਗਾਈ, ਗਰੀਬੀ ਅਤੇ ਸਿਰਫ਼ ਦੋਸਤਾਂ ਦੀ ਕਮਾਈ। ਰਾਹੁਲ ਨੇ ਇਸ ਦੌਰਾਨ ਇਕ ਡਾਟਾ ਵੀ ਸ਼ੇਅਰ ਕੀਤਾ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਕੋਵਿਡ ਤੋਂ ਪਹਿਲਾਂ 9.9 ਕਰੋੜ ਲੋਕ ਮੱਧਮ ਆਮਦਨ ਵਰਗ ਦਾ ਹਿੱਸਾ ਸਨ, ਜਿਨ੍ਹਾਂ ਦੀ ਗਿਣਤੀ ਘੱਟ ਕੇ 6.6 ਕਰੋੜ ਰਹਿ ਗਈ ਹੈ। ਨਾਲ ਹੀ ਦਾਅਵਾ ਕੀਤਾ ਗਿਆ ਕਿ 2011 ਤੋਂ 2019 ਵਿਚਾਲੇ 5.7 ਕਰੋੜ ਲੋਕ ਘੱਟ ਆਮਦਨੀ ਵਰਗ ਤੋਂ ਨਿਕਲ ਕੇ ਮੱਧਮ ਆਮਦਨ ਵਰਗ ਦਾ ਹਿੱਸਾ ਬਣੇ ਸਨ। ਕਾਂਗਰਸ ਨੇਤਾ ਨੇ ਇਸੇ ਡਾਟਾ ਨੂੰ ਲੈ ਕੇ ਸਰਕਾਰ 'ਤੇ ਹਮਲਾ ਬੋਲਿਆ ਹੈ।

ਇਹ ਵੀ ਪੜ੍ਹੋ : ਯੋਜਨਾ ਰਹਿਤ ਤਾਲਾਬੰਦੀ ਕਾਰਨ ਆਈ ਆਫ਼ਤ ਦੀ ਮਾਰ ਹਾਲੇ ਤੱਕ ਝੱਲ ਰਿਹੈ ਦੇਸ਼ : ਰਾਹੁਲ ਗਾਂਧੀ

ਉੱਥੇ ਹੀ ਇਸ ਤੋਂ ਇਕ ਦਿਨ ਪਹਿਲਾਂ ਰਾਹੁਲ ਨੇ ਦੋਸ਼ ਲਗਾਇਆ ਸੀ ਕਿ ਦੇਸ਼ ਹਾਲੇ ਵੀ ਯੋਜਨਾ ਰਹਿਤ ਤਾਲਾਬੰਦੀ ਦੀ ਮਾਰ ਝੱਲ ਰਿਹਾ ਹੈ ਅਤੇ ਸਰਕਾਰ ਦੀ ਅਯੋਗਤਾ ਅਤੇ ਅਦੂਰਦਰਸ਼ਿਤਾ ਕਾਰਨ ਲੱਖਾਂ ਪਰਿਵਾਰਾਂ ਨੂੰ ਦਰਦ ਸਹਿਣਾ ਪਿਆ ਹੈ। ਰਾਹੁਲ ਨੇ ਤਾਲਾਬੰਦੀ ਲਈ ਸਰਕਾਰ 'ਤੇ ਹਮਲਾਵਰ ਰੁਖ ਅਪਣਾਉਂਦੇ ਹੋਏ ਕਿਹਾ ਸੀ ਕਿ ਇਸ ਕਾਰਨ ਗਰੀਬਾਂ ਅਤੇ ਪ੍ਰਵਾਸੀਆਂ ਨੂੰ ਦਰਦ ਸਹਿਣਾ ਪਿਆ ਹੈ।

ਇਹ ਵੀ ਪੜ੍ਹੋ : 90 ਦੇ ਦਹਾਕੇ ਤੋਂ ਬਾਅਦ ਦੁਨੀਆ ਭਰ 'ਚ ਪਹਿਲੀ ਵਾਰ ਕੋਰੋਨਾ ਕਾਰਣ 'ਮਿਡਲ ਕਲਾਸ' ਲੋਕਾਂ ਦੀ ਘਟੀ ਗਿਣਤੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha