ਵਿਰੋਧੀ ਧਿਰ ਦੇ ਨੇਤਾਵਾਂ ਨਾਲ ਸ਼੍ਰੀਨਗਰ ਪੁੱਜੇ ਰਾਹੁਲ ਗਾਂਧੀ, ਪ੍ਰਸ਼ਾਸਨ ਨੇ ਭੇਜਿਆ ਵਾਪਸ

08/24/2019 5:54:17 PM

ਸ਼੍ਰੀਨਗਰ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਣ ਦੇ ਕਰੀਬ 20 ਦਿਨਾਂ ਬਾਅਦ ਹਾਲਾਤ ਦੇਖਣ ਵਿਰੋਧ ਧਿਰ ਦਾ ਇਕ ਵਫਦ ਸ਼ਨੀਵਾਰ ਨੂੰ ਸ਼੍ਰੀਨਗਰ ਲਈ ਰਵਾਨਾ ਹੋਇਆ ਸੀ। ਇਸ ਵਫਦ ਨੂੰ ਹਵਾਈ ਅੱਡੇ ਤੋਂ ਹੀ ਵਾਪਸ ਭੇਜ ਦਿੱਤਾ ਗਿਆ। ਰਾਹੁਲ ਗਾਂਧੀ ਸਮੇਤ 11 ਨੇਤਾਵਾਂ ਦੇ ਸ਼੍ਰੀਨਗਰ ਪੁੱਜਦੇ ਹੀ ਹੰਗਾਮਾ ਸ਼ੁਰੂ ਹੋ ਗਿਆ। ਬਾਅਦ ਵਿਚ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਥੋਂ ਵਾਪਸ ਭੇਜ ਦਿੱਤਾ ਗਿਆ। ਰਾਹੁਲ ਨਾਲ ਗੁਲਾਮ ਨਬੀ ਆਜ਼ਾਦ, ਡੀ. ਰਾਜਾ, ਸ਼ਰਦ ਯਾਦਵ ਤੋਂ ਇਲਾਵਾ ਕਈ ਦਿੱਗਜ ਨੇਤਾ ਪਹੁੰਚੇ ਸਨ। 
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ 'ਚ ਧਾਰਾ-370 ਹਟਣ ਮਗਰੋਂ ਪੈਦਾ ਹੋਏ ਹਾਲਾਤ ਦਾ ਜਾਇਜ਼ਾ ਲੈਣ ਲਈ ਰਾਹੁਲ ਗਾਂਧੀ ਸਮੇਤ ਕਈ ਵਿਰੋਧੀ ਧਿਰ ਦੇ ਨੇਤਾ ਸ਼ਨੀਵਾਰ ਨੂੰ ਸ਼੍ਰੀਨਗਰ ਰਵਾਨਾ ਹੋਏ ਸਨ। ਜੰਮੂ-ਕਸ਼ਮੀਰ ਦੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਦੌਰਾ ਟਾਲਣ ਦੀ ਅਪੀਲ ਵੀ ਕੀਤੀ ਸੀ। ਨੇਤਾਵਾਂ ਨੇ ਹਵਾਈ ਅੱਡੇ ਪਹੁੰਚ ਕੇ ਜਮ ਕੇ ਹੰਗਾਮਾ ਹੋਇਆ। ਬਾਅਦ ਵਿਚ ਪ੍ਰਸ਼ਾਸਨ ਨੇ ਇਨ੍ਹਾਂ ਸਾਰਿਆਂ ਨੂੰ ਵਾਪਸ ਦਿੱਲੀ ਭੇਜ ਦਿੱਤਾ। 
ਓਧਰ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਜੰਮੂ-ਕਸ਼ਮੀਰ ਜਾਣ ਦੀ ਆਗਿਆ ਨਾ ਦਿੱਤੇ ਜਾਣ ਦਾ ਵਿਰੋਧ ਕਰਦੇ ਹੋਏ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੂੰ ਤਾਂ ਵਿਰੋਧੀ ਧਿਰ ਦਾ ਇਕ ਵਫਦ ਖੁਦ ਉੱਥੇ ਭੇਜਣਾ ਚਾਹੀਦਾ ਸੀ, ਜਿਸ ਨਾਲ ਜਨਤਾ 'ਚ ਉਸ ਦੇ ਫੈਸਲਿਆਂ ਪ੍ਰਤੀ ਵਿਸ਼ਵਾਸ ਵਧਦਾ।  ਇੱਥੇ ਦੱਸ ਦੇਈਏ ਕਿ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੂੰ ਇਸ ਤੋਂ ਪਹਿਲਾਂ ਵੀ ਦੋ ਵਾਰ ਵਾਪਸ ਭੇਜਿਆ ਜਾ ਚੁੱਕਾ ਹੈ। 

Tanu

This news is Content Editor Tanu