ਮੋਦੀ ਸਰਕਾਰ ’ਚ ਲਗਾਤਾਰ ਆ ਰਹੀ ਹੈ ਟੈਕਸ ਵਾਧੇ ਦੀ ਲਹਿਰ: ਰਾਹੁਲ

06/07/2021 12:37:22 PM

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸ਼ਬਦੀ ਹਮਲਾ ਕੀਤਾ। ਉਨ੍ਹਾਂ ਨੇ ਸੋਮਵਾਰ ਯਾਨੀ ਕਿ ਅੱਜ ਕਿਹਾ ਕਿ ਮੋਦੀ ਦੇ ਸ਼ਾਸਨ ਵਿਚ ਟੈਕਸ ਵਾਧੇ ਦੀਆਂ ਲਹਿਰਾਂ ਲਗਾਤਾਰ ਆ ਰਹੀਆਂ ਹਨ, ਜਿਸ ਨਾਲ ਮਹਿੰਗਾਈ ਆਸਮਾਨ ਛੂਹ ਰਹੀ ਹੈ ਅਤੇ ਆਮ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। 

 

ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਕਈ ਸੂਬਿਆਂ ਵਿਚ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਪੈਟਰੋਲ ਪੰਪ ’ਤੇ ਬਿੱਲ ਦਿੰਦੇ ਸਮੇਂ ਤੁਹਾਨੂੰ ਮੋਦੀ ਸਰਕਾਰ ਵਲੋਂ ਕੀਤਾ ਗਿਆ ਮਹਿੰਗਾਈ ਦਾ ਵਿਕਾਸ ਦਿੱਸੇਗਾ। ਟੈਕਸ ਵਸੂਲੀ ਮਹਾਮਾਰੀ ਦੀਆਂ ਲਹਿਰਾਂ ਲਗਾਤਾਰ ਆਉਂਦੀਆਂ ਰਹੀਆਂ ਹਨ।

ਓਧਰ ਕਾਂਗਰਸ ਸੰਚਾਰ ਮਹਿਕਮੇ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਟੈਕਸ ਵਾਧੇ ਨੂੰ ਲੈ ਕੇ ਸਰਕਾਰ ਦੀ ਸਖ਼ਤ ਆਲੋਚਨਾ ਕਰਦੇ ਹੋਏ ਟਵੀਟ ਕੀਤਾ ਕਿ ਭਿਆਨਕ ਜਨ ਲੁੱਟ- ਪਿਛਲੇ 13 ਮਹੀਨੇ ’ਚ ਪੈਟਰੋਲ 25.72 ਰੁਪਏ, ਡੀਜ਼ਲ 23.93 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ। ਕਈ ਸੂਬਿਆਂ ਵਿਚ 100 ਰੁਪਏ ਪ੍ਰਤੀ ਲੀਟਰ ਪਾਰ ਹੋਇਆ। ਪੈਟਰੋਲ-ਡੀਜ਼ਲ ਵਿਚ ਰਿਕਾਰਡਤੋੜ ਵਾਧੇ ਲਈ ਕੱਚੇ ਤੇਲ ਦੀਆਂ ਕੀਮਤਾਂ ਨਹੀਂ, ਮੋਦੀ ਸਰਾਕਰ ਵਲੋਂ ਵਧਾਏ ਗਏ ਟੈਕਸ ਜ਼ਿੰਮੇਵਾਰ ਹਨ। 

Tanu

This news is Content Editor Tanu