ਰਾਹੁਲ ਗਾਂਧੀ ਨੂੰ ਝਟਕਾ, ਯੰਗ ਇੰਡੀਆ ਨੂੰ ਚੈਰੀਟੇਬਲ ਟਰੱਸਟ ਬਣਾਉਣ ਦੀ ਅਰਜ਼ੀ ਖਾਰਿਜ

11/15/2019 8:19:40 PM

ਨਵੀਂ ਦਿੱਲੀ — ਇਨਕਮ ਟੈਕਸ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਝਟਕਾ ਦਿੱਤਾ ਹੈ। ਟ੍ਰਿਬਿਊਨਲ ਨੇ ਰਾਹੁਲ ਗਾਂਧੀ ਦੀ ਯੰਗ ਇੰਡੀਆ ਨੂੰ ਚੈਰੀਟੇਬਲ ਟਰੱਸਟ ਬਣਾਉਣ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਰਾਹੁਲ ਗਾਂਧੀ ਨੇ ਯੰਗ ਇੰਡੀਆ ਨੂੰ ਚੈਰੀਟੇਬਲ ਟਰੱਸਟ ਬਣਾਉਣ ਦੀ ਅਰਜ਼ੀ ਦਾਇਰ ਕੀਤੀ ਸੀ। ਟ੍ਰਿਬਿਊਨਲ ਨੇ ਆਪਣੇ ਆਦੇਸ਼ 'ਚ ਕਿਹਾ ਕਿ ਵਪਾਰਕ ਸੰਗਠਨ ਹੈ। ਇਸ ਦਾ ਮਤਲਬ ਹੈ ਕਿ ਰਾਹੁਲ ਗਾਂਧੀ ਖਿਲਾਫ 100 ਕਰੋੜ ਦਾ ਇਨਕਮ ਟੈਕਸ ਦਾ ਕੇਸ ਫਿਰ ਖੁੱਲੇਗਾ।
ਟ੍ਰਿਬਿਊਨਲ ਨੇ ਕਿਹਾ ਕਿ ਟਰੱਸਟ ਵੱਲੋਂ ਅਜਿਹਾ ਕੋਈ ਕੰਮ ਨਹੀਂ ਕੀਤਾ ਗਿਆ ਜੋ ਇਸ ਚੈਰੀਟੇਬਲ ਦੀ ਸ਼੍ਰੇਣੀ 'ਚ ਆਉਂਦਾ ਹੋਵੇ ਕਿਉਂਕਿ ਏ.ਜੇ.ਐੱਲ. ਨੂੰ ਹਾਸਲ ਕਰਨ ਦਾ ਮਕਸਦ ਪੂਰਾ ਨਹੀਂ ਕੀਤਾ ਗਿਆ। ਏ.ਜੇ.ਐੱਲ. ਨੂੰ ਸੀਨੀਅਰ ਕਾਂਗਰਸ ਨੇਤਾ ਕੰਟਰੋਲ ਕਰਦੇ ਹਨ, ਜਿਸ 'ਚ ਗਾਂਧੀ ਪਰਿਵਾਰ ਵੀ ਸ਼ਾਮਲ ਹਨ। ਇਹ ਸਮੂਹ ਨੈਸ਼ਨਲ ਹੇਰਾਲਡ ਅਖਬਾਰ ਚਲਾਉਂਦਾ ਹੈ।
ਇਸ ਸਾਲ ਅਗਸਤ ਮਹੀਨੇ 'ਚ ਈ.ਡੀ. ਨੇ ਏ.ਜੇ.ਐੱਲ., ਸੀਨੀਅਰ ਕਾਂਗਰਸ ਨੇਤਾ ਮੋਤੀਲਾਲ ਵੋਰਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਹੁੱਡਾ ਖਿਲਾਫ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ 'ਚ ਦੋਸ਼ਪੱਤਰ ਦਾਇਰ ਕੀਤਾ ਸੀ। ਪੀ.ਐੱਮ.ਐੱਲ.ਏ. ਦੇ ਤਹਿਤ ਜਾਂਚ 'ਚ ਪਤਾ ਲੱਗਾ ਕਿ ਹਰਿਆਣਾ ਦੇ ਪੰਚਕੁਲਾ 'ਚ ਇਕ ਪਲਾਟ ਨੂੰ ਏ.ਜੇ.ਐੱਲ. ਨੂੰ ਸਾਲ 1982 'ਚ ਵੰਡਿਆ ਗਿਆ ਪਰ ਇਸ ਨੂੰ ਅਸਟੇਟ ਅਧਿਕਾਰੀ ਐੱਚ.ਯੂ.ਡੀ.ਏ. ਨੇ 30 ਅਕਤੂਬਰ 1992 ਨੂੰ ਵਾਪਸ ਲੈ ਲਿਆ, ਕਿਉਂਕਿ ਏ.ਜੇ.ਐੱਲ. ਨੇ ਅਲਾਟਮੈਂਟ ਪੱਤਰ ਦੀਆਂ ਸ਼ਰਤਾਂ ਦਾ ਪਾਲਣ ਨਹੀਂ ਕੀਤਾ।

Inder Prajapati

This news is Content Editor Inder Prajapati