ਰਾਹੁਲ ਗਾਂਧੀ ਨੇ ਆਈਜ਼ੌਲ ''ਚ ਕੀਤੀ ਸਕੂਟਰ ਟੈਕਸੀ ਦੀ ਸਵਾਰੀ, ਟ੍ਰੈਫਿਕ ਅਨੁਸ਼ਾਸਨ ਦੀ ਕੀਤੀ ਸ਼ਲਾਘਾ

10/17/2023 6:19:26 PM

ਆਈਜ਼ੌਲ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਮਿਜ਼ੋਰਮ ਦੀ ਰਾਜਧਾਨੀ ਆਈਜ਼ੌਲ 'ਚ ਸਕੂਟਰ ਟੈਕਸੀ ਦੀ ਸਵਾਰੀ ਕੀਤੀ ਅਤੇ ਸ਼ਹਿਰ ਵਿਚ ਆਵਾਜਾਈ ਅਨੁਸ਼ਾਸਨ ਦੀ ਤਾਰੀਫ਼ ਕੀਤੀ। ਮਿਜ਼ੋਰਮ ਦੇ ਆਪਣੇ ਦੋ ਦਿਨਾ ਚੋਣ ਦੌਰੇ ਦੇ ਦੂਜੇ ਦਿਨ ਰਾਹੁਲ ਗਾਂਧੀ ਨੇ ਜਰਕਾਵਾਤ ਇਲਾਕੇ ਵਿਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਲਾਲ ਥਨਹਵਲਾ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ।

ਸੂਬਾ ਕਾਂਗਰਸ ਕਮੇਟੀ ਦੇ ਮੀਡੀਆ ਸੈੱਲ ਦੇ ਮੁਖੀ ਲਾਲਰੇਮਰੁਤਾ ਰਾਂਥਾਲੀ ਨੇ ਮੀਡੀਆ ਨੂੰ ਦੱਸਿਆ ਕਿ ਲਾਲ ਥਨਹਾਵਲਾ ਦੀ ਰਿਹਾਇਸ਼ ਤੋਂ ਵਾਪਸ ਆਉਂਦੇ ਸਮੇਂ ਰਾਹੁਲ ਗਾਂਧੀ ਦੋਪਹੀਆ ਵਾਹਨ ਟੈਕਸੀ ਲੈ ਕੇ ਸਕੂਟਰ ਦੇ ਪਿਛਲੇ ਪਾਸੇ ਬੈਠ ਗਏ। ਉਨ੍ਹਾਂ ਅਨੁਸਾਰ ਕਾਂਗਰਸੀ ਆਗੂ ਨੇ ਸੂਬੇ ਵਿਚ ਟ੍ਰੈਫਿਕ ਅਨੁਸ਼ਾਸਨ ਦੇਖ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ 'ਇੱਕ ਦੂਜੇ ਦਾ ਸਤਿਕਾਰ ਕਰਨ ਦੇ ਇਸ ਸੱਭਿਆਚਾਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।' 

ਮਿਜ਼ੋਰਮ ਦੇ ਟ੍ਰੈਫਿਕ ਅਨੁਸ਼ਾਸਨ ਦੀ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸਮੇਤ ਕਈ ਉੱਘੇ ਲੋਕਾਂ ਦੁਆਰਾ ਪਿਛਲੇ ਸਮੇਂ ਵਿਚ ਪ੍ਰਸ਼ੰਸਾ ਕੀਤੀ ਗਈ ਹੈ। ਇਸ ਟ੍ਰੈਫਿਕ ਅਨੁਸ਼ਾਸਨ ਨੇ ਆਈਜ਼ੌਲ ਨੂੰ ਭਾਰਤ ਦੇ 'ਸਾਈਲੈਂਟ ਸਿਟੀ' ਜਾਂ 'ਨੋ ਹੋਕਿੰਗ ਸਿਟੀ' ਦਾ ਖਿਤਾਬ ਦਿਵਾਇਆ ਹੈ।

Rakesh

This news is Content Editor Rakesh