ਅਸੀਂ ਹੱਥਕੰਡਿਆਂ ਤੋਂ ਡਰਨ ਵਾਲੇ ਨਹੀਂ, ਦਲਿਤਾਂ ਅਤੇ ਆਦਿਵਾਸੀਆਂ ਲਈ ਲੜਾਈ ਜਾਰੀ ਰਹੇਗੀ: ਰਾਹੁਲ

07/20/2019 3:08:29 PM

ਨਵੀਂ ਦਿੱਲੀ—ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਾਰਟੀ ਦੀ ਜਨਰਲ ਸਕੱਤਰ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਨੂੰ ਮਿਰਜ਼ਾਪੁਰ ਦੇ ਚੁਨਾਰ ਗੈਸਟ ਹਾਊਸ 'ਚ ਰੋਕੇ ਜਾਣ ਨੂੰ ਲੈ ਕੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਕਿਹਾ ਕਿ ਚੁਨਾਰ ਗੈਸਟ ਹਾਊਸ 'ਚ ਬਿਜਲੀ-ਪਾਣੀ ਦੀ ਪੂਰਤੀ ਰੋਕਣਾ ਲੋਕਤੰਤਰ ਨੂੰ ਕੁਚਲਣ ਦੀ ਕੋਸ਼ਿਸ਼ ਹੈ ਪਰ ਉਨ੍ਹਾਂ ਦੀ ਪਾਰਟੀ ਇਨ੍ਹਾਂ ਹੱਖਕੰਡਿਆਂ ਤੋਂ ਡਰ ਕੇ ਦਲਿਤਾਂ ਅਤੇ ਆਦਿਵਾਸੀਆਂ ਲਈ ਲੜਾਈ ਲੜਨਾ ਬੰਦ ਨਹੀਂ ਕਰੇਗੀ। 

ਦੱਸ ਦੇਈਏ ਕਿ ਸੋਨਭੱਦਰ ਕਤਲੇਆਮ ਦੇ ਪੀੜ੍ਹਤ ਪਰਿਵਾਰਾਂ ਨੂੰ ਮਿਲਣ ਜਾ ਰਹੀ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਤਾਨਾਸ਼ਾਹੀ ਪ੍ਰਵਿਰਤੀ ਵਾਲੀ ਯੂ. ਪੀ ਸਰਕਾਰ ਦਾ ਚੁਨਾਰ ਗੈਸਟ ਹਾਊਸ 'ਚ ਕੈਦ ਕਰਕੇ ਬਿਨਾਂ ਬਿਜਲੀ-ਪਾਣੀ ਦੇ ਰਾਤ ਭਰ ਰੋਕ ਕੇ ਰੱਖਿਆ ਗਿਆ। ਪ੍ਰਿਯੰਕਾ ਗਾਂਧੀ ਪੀੜ੍ਹਤ ਪਰਿਵਾਰਾਂ ਨੂੰ ਮਿਲਣ ਜਾ ਰਹੀ ਸੀ। 

ਜ਼ਿਕਰਯੋਗ ਹੈ ਕਿ 17 ਜੁਲਾਈ ਨੂੰ ਸੋਨਭੱਦਰ 'ਚ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ ਸੀ। ਇਹ ਵਿਵਾਦ ਇੰਨਾ ਵੱਧ ਗਿਆ ਕਿ ਗੋਲੀਆਂ ਤੱਕ ਚੱਲ ਗਈਆਂ, ਜਿਸ 'ਚ ਇੱਕ ਪਿੰਡ ਦੇ 10 ਲੋਕਾਂ ਦੀ ਮੌਤ ਹੋ ਗਈ ਸੀ।

Iqbalkaur

This news is Content Editor Iqbalkaur