ਰਾਹੁਲ ਦਾ ਵੱਡਾ ਦੋਸ਼- ਪ੍ਰਧਾਨ ਮੰਤਰੀ ਮੋਦੀ ਨੇ ਚੀਨ ਦੇ ਹਵਾਲੇ ਕਰ ਦਿੱਤਾ ਭਾਰਤ ਦਾ ਹਿੱਸਾ

06/20/2020 11:56:22 AM

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੱਦਾਖ ਵਿਚ ਚੀਨ ਨਾਲ ਹੋਈ ਹਿੰਸਕ ਝੜਪ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਭਾਰਤੀ ਖੇਤਰ ਚੀਨ ਦੇ ਹਵਾਲੇ ਦਿੱਤਾ। ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਰਤੀ ਖੇਤਰ ਨੂੰ ਚੀਨੀ ਹਮਲਾਵਰਾਂ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ। ਕਾਂਗਰਸ ਨੇਤਾ ਨੇ ਸਵਾਲ ਕੀਤਾ ਕਿ ਜੇਕਰ ਇਹ ਜ਼ਮੀਨ ਚੀਨ ਦੀ ਸੀ ਤਾਂ ਸਾਡੇ ਫ਼ੌਜੀ ਕਿਉਂ ਸ਼ਹੀਦ ਹੋਏ? ਉਹ ਕਿੱਥੇ ਸ਼ਹੀਦ ਹੋਏ ਸਨ? 



ਜ਼ਿਕਰਯੋਗ ਹੈ ਕਿ ਮੋਦੀ ਨੇ ਭਾਰਤ-ਚੀਨ ਤਣਾਅ 'ਤੇ ਸ਼ੁੱਕਰਵਾਰ ਨੂੰ ਬੁਲਾਈ ਸਾਰੇ ਦਲਾਂ ਦੀ ਬੈਠਕ ਵਿਚ ਕਿਹਾ ਕਿ ਨਾ ਕੋਈ ਸਾਡੇ ਖੇਤਰ ਵਿਚ ਦਾਖਲ ਹੋਇਆ ਅਤੇ ਨਾ ਹੀ ਕਿਸੇ ਨੇ ਸਾਡੀ ਚੌਕੀ 'ਤੇ ਕਬਜ਼ਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਹੋਈ ਹਿੰਸਕ ਝੜਪ ਨੂੰ ਲੈ ਕੇ ਬੁਲਾਈ ਗਈ ਇਸ ਬੈਠਕ ਦੇ ਅਖੀਰ ਵਿਚ ਕਿਹਾ ਕਿ ਚੀਨ ਨੇ ਜੋ ਕੀਤਾ ਹੈ, ਉਸ ਤੋਂ ਪੂਰਾ ਦੇਸ਼ ਦੁਖੀ ਅਤੇ ਰੋਹ ਵਿਚ ਹੈ। 

Tanu

This news is Content Editor Tanu