ਰਾਹੁਲ ਗਾਂਧੀ ਦੀ PM ਮੋਦੀ ਨੂੰ ਨਸੀਹਤ- ਡਰੋ ਨਾ, ਹਿੰਮਤ ਕਰ ਕੇ ਚੀਨ ਦੀ ਗੱਲ ਕਰੋ

01/31/2021 2:34:31 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਐਤਵਾਰ ਨੂੰ ਟਵੀਟ ਕਰ ਕੇ ਲਿਖਿਆ ਕਿ ਇੰਨਾ ਵੀ ਨਾ ਡਰੋ, ਅੱਜ ਹਿੰਮਤ ਕਰ ਕੇ ਚੀਨ ਦੀ ਗੱਲ ਕਰੋ! ਉਨ੍ਹਾਂ ਦਾ ਇਸ਼ਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਸੀ। ਦਰਅਸਲ ਅੱਜ ਪ੍ਰਧਾਨ ਮੰਤਰੀ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ। ਅਜਿਹੇ 'ਚ ਰਾਹੁਲ ਨੇ ਉਨ੍ਹਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਹਿੰਮਤ ਕਰ ਕੇ ਚੀਨ ਦੀ ਗੱਲ ਕਰੋ। ਇਸ ਟਵੀਟ ਨਾਲ ਉਨ੍ਹਾਂ ਨੇ ਇਕ ਖ਼ਬਰ ਵੀ ਪੋਸਟ ਕੀਤੀ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਵਲੋਂ ਸਿੱਕਮ ਬਾਰਡਰ ਕੋਲ ਨਵੀਂ ਸੜਕ ਅਤੇ ਪੋਸਟ ਬਣਾਇਆ ਗਿਆ ਹੈ। ਸੈਟੇਲਾਈਟ ਅਨੁਸਾਰ ਸਿੱਕਮ ਦੇ ਨਾਕੂ ਲਾ ਕੋਲ ਨਵੀਆਂ ਸੜਕਾਂ ਦੇ ਨਿਰਮਾਣ ਅਤੇ ਨਵੀਂ ਪੋਸਟ ਦਾ ਪਤਾ ਲੱਗਾ ਹੈ।

ਹਾਲ ਹੀ 'ਚ ਇਸ ਖੇਤਰ 'ਚ ਭਾਰਤ ਅਤੇ ਚੀਨ ਦੀ ਫ਼ੌਜ ਆਹਮਣੇ-ਸਾਹਮਣੇ ਆ ਗਈ ਸੀ। ਦੱਸਣਯੋਗ ਹੈ ਕਿ ਗਲਵਾਨ ਝੜਪ ਤੋਂ ਬਾਅਦ ਚੀਨ ਅਤੇ ਭਾਰਤ ਦੀ ਫ਼ੌਜ ਵਿਚਾਲੇ ਗੱਲ ਚੱਲ ਰਹੀ ਹੈ, ਅਜਿਹੇ 'ਚ ਸਿੱਕਮ ਕੋਲ ਚੀਨੀ ਫ਼ੌਜ ਦੀ ਇਸ ਹਰਕਤ ਨਾਲ ਮਾਹੌਲ ਗਰਮਾ ਗਿਆ ਹੈ।

DIsha

This news is Content Editor DIsha