ਰਾਹੁਲ ਨੇ PM ਮੋਦੀ ''ਤੇ ਸਾਧਿਆ ਨਿਸ਼ਾਨਾ, ਕਿਹਾ- ਕਿਸਾਨਾਂ ਨੂੰ ਜੜ੍ਹੋਂ ਸਾਫ਼ ਕਰਨ ਦੀ ਕੋਸ਼ਿਸ਼ ''ਚ ਹੈ ਸਰਕਾਰ

09/22/2020 1:00:50 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਖੇਤੀਬਾੜੀ ਸੰਬੰਧੀ ਬਿੱਲਾਂ ਨੂੰ ਲੈ ਕੇ ਮੰਗਲਵਾਰ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ ਕਿਸਾਨਾਂ ਨੂੰ ਜੜ੍ਹੋ ਸਾਫ਼ ਕਰ ਕੇ ਕੁਝ ਪੂੰਜੀਪਤੀਆਂ ਦਾ ਵਿਕਾਸ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ 2014 'ਚ ਮੋਦੀ ਜੀ ਦਾ ਚੋਣਾਵੀ ਵਾਅਦਾ ਕਿਸਾਨਾਂ ਨੂੰ ਸਵਾਮੀਨਾਥਨ ਕਮਿਸ਼ਨ ਵਾਲਾ ਐੱਮ.ਐੱਸ.ਪੀ. (ਘੱਟੋ-ਘੱਟ ਸਮਰਥਨ ਮੁੱਲ) ਦਿਵਾਉਣ ਦਾ ਸੀ। 2015 'ਚ ਮੋਦੀ ਸਰਕਾਰ ਨੇ ਕੋਰਟ 'ਚ ਕਿਹਾ ਕਿ ਉਨ੍ਹਾਂ ਤੋਂ ਇਹ ਨਹੀਂ ਹੋ ਸਕੇਗਾ। 2020 'ਚ 'ਕਾਲੇ ਕਾਨੂੰਨ' ਲਿਆਂਦੇ ਗਏ। ਕਾਂਗਰਸ ਨੇਤਾ ਨੇ ਦੋਸ਼ ਲਗਾਇਆ,''ਮੋਦੀ ਜੀ ਦੀ ਨੀਅਤ 'ਸਾਫ਼', ਖੇਤੀਬਾੜੀ ਵਿਰੋਧੀ ਨਵੀਂ ਕੋਸ਼ਿਸ਼, ਕਿਸਾਨਾਂ ਨੂੰ ਕਰ ਕੇ ਜੜ੍ਹੋਂ ਸਾਫ਼, ਪੂੰਜੀਪਤੀ 'ਦੋਸਤਾਂ' ਦਾ ਖ਼ੂਬ ਵਿਕਾਸ।'' 

ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਟਵੀਟ ਕੀਤਾ,''ਸਰਕਾਰ ਨੇ ਖੇਤੀਬਾੜੀ ਬਿੱਲਾਂ ਦਾ ਬਚਾਅ ਕਰਦੇ ਹੋਏ ਇਸ਼ਤਿਹਾਰ ਜਾਰੀ ਕੀਤਾ ਹੈ। ਇਸ਼ਤਿਹਾਰ 'ਚ ਇਕ ਲਾਈਨ ਕਹਿੰਦੀ ਹੈ ਕਿ 'ਵਨ ਨੇਸ਼ਨ ਵਨ ਮਾਰਕੀਟ' ਕਿਸਾਨਾਂ ਨੂੰ ਆਜ਼ਾਦੀ ਦੇਵੇਗਾ।'' ਉਨ੍ਹਾਂ ਨੇ ਕਿਹਾ,''ਛੋਟੇ ਕਿਸਾਨ ਲਗਭਗ 85 ਫੀਸਦੀ ਹਨ, ਜਿਨ੍ਹਾਂ ਕੋਲ ਵੇਚਣ ਲਈ ਬਹੁਤ ਘੱਟ ਸਰਪਲਸ ਬਚਦਾ ਹੈ। ਜੇਕਰ ਉਨ੍ਹਾਂ ਨੂੰ ਕਣਕ ਦੀ ਕੁਝ ਮਾਤਰਾ ਵੇਚਣੀ ਪਵੇ ਤਾਂ ਉਨ੍ਹਾਂ ਨੂੰ ਪੂਰੇ ਦੇਸ਼ 'ਚ ਹਜ਼ਾਰਾਂ ਬਜ਼ਾਰ ਦੀ ਲੋੜ ਹੈ, ਏਕਲ ਬਜ਼ਾਰ ਦੀ ਨਹੀਂ। ਵੱਡੇ ਪਿੰਡਾਂ ਅਤੇ ਛੋਟੇ ਸ਼ਹਿਰਾਂ 'ਚ ਕਿਸਾਨਾਂ ਦੇ ਹਜ਼ਾਰਾਂ ਬਜ਼ਾਰ ਬਣਾਉਣ ਲਈ ਬਿੱਲ 'ਚ ਕੀ ਪ੍ਰਬੰਧ ਹੈ? ਹਜ਼ਾਰਾਂ ਬਜ਼ਾਰ ਕਿਸਾਨਾਂ ਨੂੰ ਆਜ਼ਾਦੀ ਦੇਣਗੇ।'' ਚਿਦਾਂਬਰਮ ਨੇ ਸਵਾਲ ਕੀਤਾ,''ਜੇਕਰ ਸਰਕਾਰ ਦੀ ਮੰਸ਼ਾ ਐੱਮ.ਐੱਸ.ਪੀ. ਦੀ ਗਾਰੰਟੀ ਦੇਣ ਦੀ ਹੈ ਤਾਂ ਉਸ ਬਿੱਲ 'ਚ ਅਜਿਹਾ ਕੋਈ ਖੰਡ ਕਿਉਂ ਨਹੀਂ ਹੈ, ਜੋ ਇਹ ਦੱਸੇ ਕਿ ਉਪਜ ਦਾ ਮੁੱਲ ਐੱਮ.ਐੱਸ.ਪੀ. ਤੋਂ ਘੱਟ ਨਹੀਂ ਹੋਵੇਗਾ?''

DIsha

This news is Content Editor DIsha