ਮੁੰਬਈ : ਜਾਣੋ ਕੋਰਟ ''ਚੋਂ ਬਾਹਰ ਆਉਂਦੇ ਹੀ ਮੀਡੀਆ ਨੂੰ ਕੀ ਬੋਲੇ ਰਾਹੁਲ ਗਾਂਧੀ

07/04/2019 12:40:21 PM

ਮੁੰਬਈ— ਰਾਸ਼ਟਰੀ ਸਵੈ-ਸੇਵਕ ਸੰਘ (ਆਰ. ਐੱਸ. ਐੱਸ.) ਨਾਲ ਜੁੜੇ ਇਕ ਮਾਣਹਾਨੀ ਕੇਸ 'ਚ ਵੀਰਵਾਰ ਯਾਨੀ ਕਿ ਅੱਜ ਰਾਹੁਲ ਗਾਂਧੀ ਨੂੰ ਫੌਰੀ ਰਾਹਤ ਮਿਲ ਗਈ ਹੈ। ਮੁੰਬਈ ਦੇ ਸ਼ਿਵੜੀ ਅਦਾਲਤ 'ਚ ਪੇਸ਼ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਬੇਕਸੂਰ ਹਾਂ। ਕੋਰਟ ਨੇ ਰਾਹੁਲ ਨੂੰ 15,000 ਦੇ ਬੇਲ ਬਾਂਡ 'ਤੇ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ। ਮਾਣਹਾਨੀ ਮਾਮਲੇ 'ਚ ਪੇਸ਼ ਹੋਣ ਮਗਰੋਂ ਰਾਹੁਲ ਗਾਂਧੀ ਮੀਡੀਆ ਨਾਲ ਰੂ-ਬ-ਰੂ ਹੋਏ।

PunjabKesari

ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਕੋਰਟ ਵਿਚ ਕੁਝ ਨਹੀਂ ਕਿਹਾ, ਮੈਨੂੰ ਪੇਸ਼ ਹੋਣਾ ਪਿਆ। ਇਹ ਵਿਚਾਰਧਾਰਾ ਦੀ ਲੜਾਈ ਹੈ, ਮੈਂ ਗਰੀਬਾਂ ਅਤੇ ਕਿਸਾਨਾਂ ਨਾਲ ਖੜ੍ਹਾ ਹਾਂ।  ''ਆਕਰਮਣ ਹੋ ਰਿਹਾ ਹੈ, ਮਜ਼ਾ ਆ ਰਿਹਾ ਹੈ।'' ਮੈਂ ਪਿਛਲੇ 5 ਸਾਲਾਂ ਨਾਲੋਂ 10 ਗੁਣਾ ਜ਼ਿਆਦਾ ਸਖਤ ਮਿਹਨਤ ਕਰਾਂਗਾ।

 

ਇੱਥੇ ਦੱਸ ਦੇਈਏ ਕਿ ਰਾਹੁਲ ਗਾਂਧੀ ਵਿਰੁੱਧ ਇਕ ਰਾਸ਼ਟਰੀ ਸਵੈ-ਸੇਵਕ ਸੰਘ (ਆਰ. ਐੱਸ. ਐੱਸ.) ਦੇ ਵਰਕਰ ਨੇ ਸੰਘ ਦੀ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ । ਰਾਹੁਲ ਗਾਂਧੀ ਨੇ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਨੂੰ ਭਾਜਪਾ ਪਾਰਟੀ ਅਤੇ ਆਰ. ਐੱਸ. ਐੱਸ. ਦੀ ਵਿਚਾਰਧਾਰਾ ਨਾਲ ਜੋੜਿਆ ਸੀ। ਗੌਰੀ ਲੰਕੇਸ਼ ਦੀ ਸਤੰਬਰ 2017 ਵਿਚ ਬੈਂਗਲੁਰੂ ਵਿਚ ਉਨ੍ਹਾਂ ਦੇ ਘਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸ਼ਿਕਾਇਤਕਰਤਾ ਧਰੂਤੀਮਨ ਜੋਸ਼ੀ ਨੇ ਕੋਰਟ 'ਚ ਜੋਸ਼ੀ ਨੇ ਆਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਗੌਰੀ ਲੰਕੇਸ਼ ਦੀ ਹੱਤਿਆ ਦੇ 24 ਘੰਟਿਆਂ ਮਗਰੋਂ ਰਾਹੁਲ ਨੇ ਹੱਤਿਆ ਲਈ ਆਰ. ਐੱਸ. ਐੱਸ. ਅਤੇ ਉਸ ਦੀ ਵਿਚਾਰਧਾਰਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

 


Tanu

Content Editor

Related News