ਮੋਦੀ ਸਰਕਾਰ ਕਦੇ ਭਗਵਾਨ ਤਾਂ ਕਦੇ ਜਨਤਾ ਨੂੰ ਦੋਸ਼ ਦਿੰਦੀ ਹੈ ਪਰ ਆਪਣੇ ਕੁਸ਼ਾਸਨ ਨੂੰ ਨਹੀਂ : ਰਾਹੁਲ ਗਾਂਧੀ

09/21/2020 6:38:12 PM

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਦੀ ਉਸ ਟਿੱਪਣੀ ਨੂੰ ਲੈ ਕੇ ਸਰਕਾਰ 'ਤੇ ਹਮਲਾ ਬੋਲਿਆ, ਜਿਸ 'ਚ ਮੰਤਰੀ ਨੇ ਕੋਵਿਡ-19 ਦੇ ਮਾਮਲਿਆਂ 'ਚ ਵਾਧੇ ਦੇ ਪਿੱਛੇ ਲੋਕਾਂ ਦੇ ਗੈਰ-ਜ਼ਿੰਮੇਵਾਰ ਵਤੀਰੇ ਨੂੰ ਕਾਰਨ ਦੱਸਿਆ ਸੀ। ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਦਾ 'ਅੰਨ੍ਹਾ ਹੰਕਾਰ' ਦੇਸ਼ ਦੀ ਬਦਹਾਲੀ ਲਈ ਕਦੇ ਭਗਵਾਨ ਤਾਂ ਕਦੇ ਜਨਤਾ ਨੂੰ ਦੋਸ਼ੀ ਠਹਿਰਾਉਂਦਾ ਹੈ ਪਰ ਖੁਦ ਦੇ 'ਕੁਸ਼ਾਸਨ' ਨੂੰ ਨਹੀਂ। 


ਲੋਕ ਸਭਾ 'ਚ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਹੋਈ ਵਿਸ਼ੇਸ਼ ਚਰਚਾ ਦੌਰਾਨ ਇਕ ਸਵਾਲ ਦੇ ਜਵਾਬ 'ਚ ਐਤਵਾਰ ਨੂੰ ਹਰਸ਼ਵਰਧਨ ਨੇ ਕਿਹਾ ਕਿ ਦੇਸ਼ 'ਚ ਕੋਵਿਡ-19 ਦੇ ਪ੍ਰਸਾਰ 'ਚ ਵਾਧੇ ਕਾਰਨ ਸਮਾਜਿਕ 'ਗੈਰ-ਜ਼ਿੰਮੇਵਾਰ ਵਤੀਰਾ' ਹੈ। ਇਸ ਟਿੱਪਣੀ ਨੂੰ ਲੈ ਕੇ ਹੀ ਰਾਹੁਲ ਨੇ ਕੇਂਦਰ 'ਤੇ ਨਿਸ਼ਾਨਾ ਸਾਧਿਆ ਹੈ। ਹਰਸ਼ਵਰਧਨ ਦੀ ਟਿੱਪਣੀ ਸੰਬੰਧੀ ਇਕ ਮੀਡੀਆ ਰਿਪੋਰਟ ਨੂੰ ਟੈਗ ਕਰਦੇ ਹੋਏ ਰਾਹੁਲ ਨੇ ਟਵੀਟ ਕੀਤਾ,''ਮੋਦੀ ਸਰਕਾਰ ਦਾ ਅੰਨ੍ਹਾ ਹੰਕਾਰ ਦੇਸ਼ ਦੀ ਬਦਹਾਲੀ ਲਈ ਕਦੇ ਭਗਵਾਨ ਤਾਂ ਕਦੇ ਜਨਤਾ ਨੂੰ ਦੋਸ਼ੀ ਠਹਿਰਾਉਂਦਾ ਹੈ ਪਰ ਖੁਦ ਦੇ ਕੁਸ਼ਾਸਨ ਅਤੇ ਗਲਤ ਨੀਤੀਆਂ ਨੂੰ ਨਹੀਂ।'' ਆਪਣੇ ਟਵੀਟ 'ਚ ਉਨ੍ਹਾਂ ਨੇ ਕਿਹਾ,''ਦੇਸ਼ ਹਾਲੇ ਹੋਰ ਕਿੰਨੇ 'ਐਕਟ ਆਫ਼ ਮੋਦੀ' ਨੂੰ ਝੱਲੇਗਾ।''

DIsha

This news is Content Editor DIsha