ਸੰਸਦ ਸੈਸ਼ਨ ਨੂੰ ਨਜ਼ਰ ਅੰਦਾਜ਼ ਕਰ ਭੈਣ ਪ੍ਰਿਅੰਕਾ ਤੇ ਕੁਲਦੀਪ ਬਿਸ਼ਨੋਈ ਨੂੰ ਮਿਲਣ ਪੁੱਜੇ ਰਾਹੁਲ

06/17/2019 1:31:26 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਿੱਲੀ ਸਥਿਤ ਆਪਣੇ ਘਰ ਪਹੁੰਚੇ ਹਨ। ਇੱਥੇ ਉੱਤਰ ਪ੍ਰਦੇਸ਼ ਦੀ ਜਨਰਲ ਸਕੱਤਰ ਅਤੇ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਤੇ ਹਰਿਆਣਾ ਕਾਂਗਰਸ ਨੇਤਾ ਕੁਲਦੀਪ ਬਿਸ਼ਨੋਈ ਨਾਲ ਬੈਠਕ ਕੀਤੀ। ਪ੍ਰਿਅੰਕਾ ਲਗਾਤਾਰ ਨੇਤਾਵਾਂ ਨਾਲ ਬੈਠਕ ਕਰ ਕੇ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ 'ਤੇ ਚਰਚਾ ਕਰ ਰਹੀ ਹੈ। ਇਸ ਤੋਂ ਇਲਾਵਾ 2022 ਵਿਚ ਵਿਧਾਨ ਸਭਾ ਚੋਣਾਂ ਲਈ ਮਜ਼ਬੂਤ ਪਾਰਟੀ ਸੰਗਠਨ ਬਣਾਉਣ ਨੂੰ ਲੈ ਕੇ ਗੱਲਬਾਤ ਕਰ ਰਹੀ ਹੈ।

ਓਧਰ 17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋ ਗਿਆ ਹੈ। ਰਾਹੁਲ ਗਾਂਧੀ ਸੰਸਦ 'ਚ ਨਜ਼ਰ ਨਹੀਂ ਆਏ। ਰਾਹੁਲ ਨੇ ਦਿੱਲੀ ਸਥਿਤ ਆਪਣੇ ਘਰ 'ਤੇ ਕੁਲਦੀਪ ਬਿਸ਼ਨੋਈ ਅਤੇ ਭੈਣ ਪ੍ਰਿਅੰਕਾ ਨਾਲ ਬੈਠਕ ਲਈ ਸੰਸਦੀ ਸੈਸ਼ਨ ਦੇ ਪਹਿਲੇ ਦਿਨ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਮੰਗਲਵਾਰ ਭਾਵ ਕੱਲ ਸਦਨ ਦੇ ਮੈਂਬਰ ਦੇ ਤੌਰ 'ਤੇ ਸਹੁੰ ਚੁੱਕਣਗੇ। ਰਾਹੁਲ ਗਾਂਧੀ ਬੇਸ਼ੱਕ ਅਮੇਠੀ ਤੋਂ ਚੋਣ ਹਾਰ ਗਏ ਹਨ ਪਰ ਕੇਰਲ ਦੀ ਵਾਇਨਾਡ ਸੀਟ ਤੋਂ ਉਨ੍ਹਾਂ ਨੇ 4 ਲੱਖ ਤੋਂ ਵਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ।

Tanu

This news is Content Editor Tanu